ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਘਰੇਲੂ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ‘ਚ ਕੀਤਾ ਜਾ ਸਕਦਾ ਹੈ। ਚੇਤਨ ਸ਼ਰਮਾ ਦੀ ਅਗਵਾਈ ‘ਚ ਸਿਲੈਕਟਰਸ ਦੀ ਸਭ ਤੋਂ ਵੱਡੀ ਸਿਰ-ਖਪਾਈ ਟੀ-20 ਕਪਤਾਨ ਦੀ ਚੋਣ ਨੂੰ ਲੈ ਕੇ ਹੋਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਯੂਏਈ ਵਿੱਚ ਚੱਲ ਰਹੇ ਟੀ-20 ਵਿਸ਼ਵ ਕੱਪ ਤੋਂ ਬਾਅਦ ਉਹ ਇਸ ਛੋਟੇ ਫਾਰਮੈਟ ਦੀ ਕਪਤਾਨੀ ਛੱਡ ਦੇਣਗੇ।
ਇੱਕ ਰਿਪੋਰਟ ਮੁਤਾਬਕ ਮੌਜੂਦਾ ਉਪ-ਕਪਤਾਨ ਰੋਹਿਤ ਸ਼ਰਮਾ ਟੀ-20 ‘ਚ ਕਪਤਾਨ ਬਣਨ ਦਾ ਮੁੱਖ ਦਾਅਵੇਦਾਰ ਹੈ। ਪਰ ਇਹ ਵੀ ਸੰਭਾਵਨਾ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਭਾਰਤੀ ਖਿਡਾਰੀ ਅਪ੍ਰੈਲ ਮਹੀਨੇ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ।
ਕੋਹਲੀ ਦੇ ਸਿਰਫ ਟੀ-20 ਫਾਰਮੈਟ ਦੀ ਕਪਤਾਨੀ ਛੱਡਣ ਦੇ ਨਾਲ ਸਿਲੈਕਟਰਸ ਵ੍ਹਾਈਟ-ਬਾਲ ਫਾਰਮੈਟ ਲਈ ਸਿਰਫ ਇੱਕ ਕਪਤਾਨ ਬਣਾਉਣ ‘ਤੇ ਵੀ ਵਿਚਾਰ ਕਰ ਸਕਦੇ ਹਨ। ਮੁੱਖ ਸਿਲੈਕਟਰ ਚੇਤਨ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਚੋਣਕਾਰ ਅਬੇ ਕੁਰੂਵਿਲਾ ਦੁਬਈ ਵਿੱਚ ਹਨ, ਜਦਕਿ ਬਾਕੀ ਸਿਲੈਕਟਰਸ ਇਸ ਸਮੇਂ ਭਾਰਤ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਨਿਊਜ਼ੀਲੈਂਡ ਦੌਰੇ ਲਈ ਚੁਣੇ ਗਏ ਖਿਡਾਰੀਆਂ ਨੂੰ 10 ਨਵੰਬਰ ਤੱਕ ਰਿਪੋਰਟ ਕਰਨ ਲਈ ਕਿਹਾ ਜਾ ਸਕਦਾ ਹੈ। ਫਿਰ ਉਨ੍ਹਾਂ ਨੂੰ ਅਭਿਆਸ ਦੇ ਕੁਝ ਦਿਨਾਂ ਤੋਂ ਪਹਿਲਾਂ ਪੰਜ ਦਿਨਾਂ ਦੀ ਕੁਆਰੰਟੀਨ ਵਿੱਚੋਂ ਲੰਘਣਾ ਪਏਗਾ। ਇਸ ਦੌਰਾਨ ਟੀਮ ਇੰਡੀਆ ਦੇ ਅਗਲੇ ਮੁੱਖ ਕੋਚ ਦੀ ਨਿਯੁਕਤੀ ਲਈ ਰਸਮੀ ਕਾਰਵਾਈਆਂ ਅਜੇ ਪੂਰੀਆਂ ਹੋਣੀਆਂ ਬਾਕੀ ਹਨ। ਸੰਭਾਵਨਾ ਹੈ ਕਿ ਰਾਹੁਲ ਦ੍ਰਾਵਿੜ, ਜੋ ਪਹਿਲਾਂ ਹੀ ਇਸ ਅਹੁਦੇ ਲਈ ਅਰਜ਼ੀ ਦੇ ਚੁੱਕੇ ਹਨ, ਉਦੋਂ ਤੱਕ ਟੀਮ ਵਿੱਚ ਸ਼ਾਮਲ ਹੋ ਸਕਦੇ ਹਨ।
ਟੀਮ ਦੇ ਸਹਿਯੋਗੀ ਸਟਾਫ ‘ਤੇ ਅਜੇ ਵੀ ਖਦਸ਼ਾ ਬਣਿਆ ਹੋਇਆ ਹੈ। ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀਆਂ ਦੀ ਆਖਰੀ ਮਿਤੀ 26 ਅਕਤੂਬਰ ਨੂੰ ਖਤਮ ਹੋ ਗਈ ਸੀ। ਪਰ ਫੀਲਡਿੰਗ, ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੋਚ ਲਈ ਅਪਲਾਈ ਕਰਨ ਦੀ ਆਖਰੀ ਮਿਤੀ 3 ਨਵੰਬਰ ਤੱਕ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਅਹੁਦਿਆਂ ਲਈ ਇੰਟਰਵਿਊ 10 ਨਵੰਬਰ ਤੱਕ ਪੂਰੀ ਹੋਵੇਗੀ ਜਾਂ ਨਹੀਂ। ਰਿਪੋਰਟਾਂ ਮੁਤਾਬਕ ਕੁਝ ਗੈਰ-ਕ੍ਰਿਕੇਟਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਸੀ।
ਇਹ ਵੀ ਪੜ੍ਹੋ : ਕਾਂਗਰਸ ਛੱਡਦੇ ਹੀ ਔਜਲਾ ਨੇ ਇਸ ਮੁੱਦੇ ‘ਤੇ ਘੇਰਿਆ ਕੈਪਟਨ, BJP ਨੇ ਸ਼ੇਅਰ ਕਰ ‘ਤਾ ਸਿੱਧੂ ਨਾਲ ਕਾਰਟੂਨ
ਹਾਲਾਂਕਿ, ਮੁੱਖ ਕੋਚ ਅਤੇ ਹੋਰ ਸਹਾਇਕ ਸਟਾਫ ਬਾਰੇ ਫੈਸਲਾ ਮਹਿਜ਼ ਇੱਕ ਫਾਰਮੈਲਿਟੀ ਹੀ ਲੱਗ ਰਿਹਾ ਹੈ। ਇੱਥੋਂ ਤੱਕ ਕਿ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦਾ ਗਠਨ ਨਹੀਂ ਕੀਤਾ ਗਿਆ ਹੈ, ਜੋ ਮੁੱਖ ਕੋਚ ਦੀ ਇੰਟਰਵਿਊ ਲੈਂਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੀਏਸੀ ਦੇ ਮੈਂਬਰਾਂ ਵਿੱਚੋਂ ਇੱਕ ਮਦਨ ਲਾਲ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਅਜਿਹੇ ‘ਚ ਅਗਲੇ ਇਕ ਹਫਤੇ ‘ਚ BCCI ਨੂੰ ਕਈ ਫੈਸਲੇ ਲੈਣੇ ਪੈਣਗੇ।
ਨਿਊਜ਼ੀਲੈਂਡ ਦੀ ਟੀਮ ਭਾਰਤ ਦੌਰੇ ‘ਤੇ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਦੋ ਟੈਸਟ ਮੈਚ ਖੇਡਣ ਜਾ ਰਹੀ ਹੈ, ਪਹਿਲਾ ਟੀ-20 17 ਨਵੰਬਰ ਨੂੰ ਜੈਪੁਰ ‘ਚ ਹੋਵੇਗਾ। ਇਸ ਤੋਂ ਬਾਅਦ ਬਾਕੀ ਦੋ ਟੀ-20 ਮੈਚ 19 ਨਵੰਬਰ ਨੂੰ ਰਾਂਚੀ ਅਤੇ 21 ਨਵੰਬਰ ਨੂੰ ਕੋਲਕਾਤਾ ਵਿੱਚ ਹੋਣਗੇ। ਫਿਰ ਪਹਿਲਾ ਟੈਸਟ ਮੈਚ 25 ਨਵੰਬਰ ਤੋਂ ਕਾਨਪੁਰ ‘ਚ ਖੇਡਿਆ ਜਾਵੇਗਾ, ਜਦਕਿ ਦੂਜਾ ਟੈਸਟ 3 ਦਸੰਬਰ ਤੋਂ ਮੁੰਬਈ ‘ਚ ਖੇਡਿਆ ਜਾਵੇਗਾ।