ਚੰਗੀ ਸਿਹਤ ਲਈ ਸਾਫ਼-ਸੁਥਰੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਲਈ ਨਹਾਉਣਾ ਬਹੁਤ ਜ਼ਰੂਰੀ ਹੈ। ਪਰ ਇਥੇ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜੋ ਦਹਾਕਿਆਂ ਤੋਂ ਨਹਾਤਾ ਹੀ ਨਹੀਂ ਹੈ, ਉਸ ਦਾ ਕੋਈ ਘਰ ਨਹੀਂ ਹੈ ਤੇ ਉਹ ਤਲਾਬ ਤੇ ਇੱਥੋਂ ਤੱਕ ਕਿ ਛੱਪੜ ਦਾ ਪਾਣੀ ਪੀਂਦਾ ਹੈ ਤੇ ਸੜਕ ਕੰਢੇ ਮਰੇ ਹੋਏ ਜਾਨਵਰ ਤੱਕ ਖਾ ਲੈਂਦਾ ਹੈ, ਇਸ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਫਿੱਟ ਹੈ। ਵਿਗਿਆਨੀ ਅਤੇ ਡਾਕਟਰ ਵੀ ਉਸ ਦੀ ‘ਪਰਫੈਕਟ ਸਿਹਤ’ ਨੂੰ ਵੇਖ ਕੇ ਹੈਰਾਨ ਹਨ। ਜ਼ਿਕਰਯੋਗ ਹੈ ਕਿ ਇਸ ਬਜ਼ੁਰਗ ਦੀ ਉਮਰ 87 ਸਾਲ ਹੈ।
ਇੱਕ ਰਿਪੋਰਟ ਮੁਤਾਬਕ ਬਜ਼ੁਰਗ ਦੀ ਪਛਾਣ ਈਰਾਨ ਦੇ ਰਹਿਣ ਵਾਲੇ ਅਮੋ ਜਾਜੀ ਵਜੋਂ ਹੋਈ ਹੈ। ਅਮੋ ਜਾਜੀ ਦੀ ਉਮਰ 87 ਸਾਲ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਉਸ ਦੀ ਜੀਵਨ ਸ਼ੈਲੀ ਨੂੰ ਵੇਖ ਕੇ ਕਈ ਖੋਜੀ ਵੀ ਹੈਰਾਨ ਹਨ, ਕਿਉਂਕਿ ਉਨ੍ਹਾਂ ਮੁਤਾਬਕ ਵੀ ਇਹ ਬਜ਼ੁਰਗ ਪੂਰੀ ਤਰ੍ਹਾਂ ਫਿੱਟ ਹੈ।
ਇਸ ਦੇ ਨਾਲ ਹੀ ਕਈ ਮਾਹਰ ਇਹ ਜਾਣਨ ਲਈ ਵੀ ਉਸ ਕੋਲ ਆਏ ਕਿ ਉਸ ਦੇ ਸਰੀਰ ਵਿੱਚ ਕੋਈ ਪਰਜੀਵੀ ਤਾਂ ਨਹੀਂ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਸਰੀਰ ਵਿੱਚ ਕੋਈ ਬੀਮਾਰੀ ਨਹੀਂ ਨਿਕਲੀ, ਉਹ ਬਿਲਕੁਲ ਵੀ ਸਾਫ-ਸਫਾਈ ਨਹੀਂ ਰਖਦਾ। ਅਮੋ 67 ਸਾਲਾਂ ਤੋਂ ਨਹੀਂ ਨਹਾਤਾ। ਉਸ ਨੂੰ ਲੱਗਦਾ ਹੈ ਕਿ ਜੇ ਉਹ ਨਹਾਇਆ ਤਾਂ ਇਹ ਉਸ ਲਈ ਅਸ਼ੁਭ ਹੋਵੇਗਾ ਤੇ ਉਸ ਦੀ ਮੌਤ ਹੋ ਜਾਏਗੀ।
ਉਸ ਦੀ ਅਜੀਬ ਜੀਵਨ ਸ਼ੈਲੀ ਕਰਕੇ ਉਸ ਦਾ ਕੋਈ ਦੋਸਤ ਵੀ ਨਹੀਂ ਹੈ। ਹਾਲਾਂਕਿ ਦੇਜਗਾਹ (ਇਰਾਨ) ਵਿੱਚ ਰਹਿਣ ਵਾਲੇ ਸਥਾਨਕ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਉਸ ਦੀ ਜੀਵਨ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹਨ, ਕਿਉਂਕਿ ਉਹ ਕਦੇ ਬੀਮਾਰ ਨਹੀਂ ਹੋਇਆ ਹੈ ਅਤੇ ਨਾ ਹੀ ਉਹ ਕਿਸੇ ਬੈਕਟੀਰੀਆ ਦੀ ਲਪੇਟ ਵਿੱਚ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪ੍ਰੋਫ਼ੈਸਰ ਡਾ. ਗੁਲਾਮਰੇਜਾ ਮੋਲਵੀ ਦਾ ਕਹਿਣਾ ਹੈ ਕਿ ਅਸੀਂ ਉਸ ਉੱਤੇ ਕੁਝ ਟੈਸਟ ਕੀਤੇ। ਪਰ ਮਜ਼ਬੂਤ ਇਮਿਊਨਿਟੀ ਸਿਸਟਮ ਕਾਰਨ ਉਹ ਸਿਹਤਮੰਦ ਹੈ। ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ 87 ਸਾਲਾ ਵਿਅਕਤੀ ਦੀ ਜੀਵਨ ਸ਼ੈਲੀ ਸੁਣ ਕੇ ਲੋਕਾਂ ਨੂੰ ਅਜੀਬ ਲੱਗ ਸਕਦਾ ਹੈ। ਪਰ ਉਹ ਲਗਾਤਾਰ ਮੌਜੂਦਾ ਮਾਮਲਿਆਂ ਨਾਲ ਅਪਡੇਟ ਰਹਿੰਦਾ ਹੈ। ਉਹ ਰੂਸੀ ਕ੍ਰਾਂਤੀ ਅਤੇ ਫਰਾਂਸੀਸੀ ਕ੍ਰਾਂਤੀ ਬਾਰੇ ਵੀ ਲੋਕਾਂ ਨਾਲ ਚਰਚਾ ਕਰਦਾ ਰਹਿੰਦਾ ਹੈ।