ਸੰਗਰੂਰ ਜ਼ਿਮਨੀ ਚੋਣਾਂ ਲਈ ਚੋਣ ਅਖਾੜਾ ਭਖ ਗਿਆ ਹੈ। ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਲਈ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਨੂੰ ਲੋਕ ਸਭਾ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਮੁੱਖ ਮੰਤਰੀ ਮਾਨ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਇਸ ਸਬੰਧੀ ਅੱਜ ਉਹ ਬਰਨਾਲਾ ਦੇ ਠੀਕਰੀਵਾਲ ਪਹੁੰਚੇ ਜਿਥੇ ਉਨ੍ਹਾਂ ਨੇ ਰੋਡ ਸ਼ੋਅ ਵਿਚ ਹਿੱਸਾ ਲਿਆ ਤੇ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿਚ ਰਿਸ਼ਵਤ ਖੋਰੀ ਬੰਦ ਹੋਈ ਹੈ। ਪੰਜਾਬ ਨੂੰ ਲੁੱਟਣ ਵਾਲਿਆਂ ਦੇ ਕਾਗਜ਼ ਇਕੱਠੇ ਹੋ ਗਏ ਹਨ ਤੇ ਜਿਨ੍ਹਾਂ ਨੇ ਪੰਜਾਬੀਆਂ ਦਾ ਇੱਕ ਵੀ ਰੁਪਿਆ ਖਾਧਾ ਹੈ, ਉਨ੍ਹਾਂ ਦਾ ਮੈਂ ਵਿਆਜ ਸਣੇ ਹਿਸਾਬ ਲਵਾਂਗਾ।’
ਇਸ ਮੌਕੇ ਕੇਂਦਰ ਦੀ ਅਗਨੀਪਥ ਸਕੀਮ ‘ਤੇ ਬੋਲਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕਿਹੋ ਜਿਹੀ ਸਕੀਮ ਹੈ ਜੋ 21 ਸਾਲ ਬਾਅਦ ਤੁਹਾਨੂੰ ਕੰਮ ਤੋਂ ਕੱਢ ਦੇਵੇ। ਕੇਂਦਰ ਪਹਿਲਾਂ ਜੀਐੱਸਟੀ ਲਿਆਈ, ਫਿਰ ਸਿਟੀਜ਼ਨ ਬਿਲ ਲੈ ਕੇ ਆਈ, ਫਿਰ ਕਿਸਾਨਾਂ ਲਈ ਬਿੱਲ ਤੇ ਹੁਣ ਇਹ ਯੋਜਨਾ ਪਰ ਜਿਹੜੇ ਵਰਗਾਂ ਲਈ ਇਹ ਸਕੀਮ ਆਈ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ : ਸਾਬਕਾ MLA ਜੋਗਿੰਦਰਪਾਲ ਦੀ ਪਤਨੀ ਵੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਨਾਮਜ਼ਦ
ਪੰਜਾਬ ਵਿਚ ਇਸ ਯੋਜਨਾ ਨੂੰ ਲੈ ਕੇ ਹੋਰ ਰਹੇ ਵਿਰੋਧ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧ ਕਰਨਾ ਨੌਜਵਾਨਾਂ ਦਾ ਅਧਿਕਾਰ ਹੈ ਪਰ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ। ਉਹ ਇਸ ਯੋਜਨਾ ਖਿਲਾਫ ਵਿਧਾਨ ਸਭਾ ਵਿਚ ਪ੍ਰਸਤਾਵ ਲੈ ਕੇ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: