ਚੋਣ ਕਮਿਸ਼ਨ ਨੇ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਅਤੇ ਰੈਲੀਆਂ ‘ਤੇ 15 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਹੈ। ਲੋਕ ਸਿਰਫ਼ ਵਰਚੁਅਲ ਜਾਂ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹਨ। ਪਰ ਇਸ ਦੌਰਾਨ ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਦਾ ਅਨੋਖਾ ਤਰੀਕਾ ਦੇਖਣ ਨੂੰ ਮਿਲਿਆ। ਕਾਂਗਰਸ ਦੇ ਦੋ ਟਿਕਟਾਂ ਦੇ ਦਾਅਵੇਦਾਰਾਂ ਦੀਆਂ ਲੋਹੜੀ ਮੌਕੇ ਪਤੰਗਾਂ ‘ਤੇ ਹੀ ਆਪਣੀਆਂ ਤਸਵੀਰਾਂ ਛਪਵਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੇ ਸਮਰਥਕਾਂ ਨੇ ਇਲਾਕੇ ਵਿੱਚ ਹਜ਼ਾਰਾਂ ਪਤੰਗਾਂ ਵੰਡੀਆਂ।
ਅੰਮ੍ਰਿਤਸਰ ਤੋਂ ਉੱਤਰੀ ਸੀਟ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਵਿਰਾਟ ਦੇਵਗਨ ਅਤੇ ਅੰਮ੍ਰਿਤਸਰ ਦੱਖਣੀ ਤੋਂ ਮੌਜੂਦਾ ਵਿਧਾਇਕ ਤੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਨਾਂ ‘ਤੇ ਹਜ਼ਾਰਾਂ ਪਤੰਗਾਂ ਅਸਮਾਨ ‘ਚ ਉੱਡ ਰਹੀਆਂ ਹਨ।
ਵਿਰਾਟ ਦੇਵਗਨ ਦੇ ਸਮਰਥਕਾਂ ਨੇ ਲੋਹੜੀ ‘ਤੇ ਉਨ੍ਹਾਂ ਦੇ ਨਾਂ ‘ਤੇ ਬਣੀਆਂ ਪਤੰਗਾਂ ਨੂੰ ਹਵਾ ‘ਚ ਉਡਾਇਆ ਅਤੇ ਨਾਰਥ ਹਲਕੇ ‘ਚ ਵੰਡਿਆ। ਸਮਰਥਕਾਂ ਨੇ ਕਿਹਾ ਕਿ ਉਹ ਚੰਗੇ ਦਿਲ ਵਾਲੇ ਵਿਅਕਤੀ ਹਨ। ਅੱਜ ਦੇ ਦਿਨ ਉਨ੍ਹਾਂ ਦਾ ਨਾਂ ਘਰ-ਘਰ ਪਹੁੰਚਾਉਣ ਲਈ ਪਤੰਗ ਤੋਂ ਚੰਗਾ ਜ਼ਰੀਆ ਕੁਝ ਹੋਰ ਨਹੀਂ ਹੋ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੂਜੇ ਪਾਸੇ ਹਲਕਾ ਦੱਖਣੀ ਦੇ ਮੌਜੂਦਾ ਵਿਧਾਇਕ ਅਤੇ 2022 ਦੀਆਂ ਚੋਣਾਂ ਦੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਲਗਾਤਾਰ ਆਪਣੇ ਤਰੀਕੇ ਨਾਲ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਲੋਹੜੀ ਮੌਕੇ ਉਨ੍ਹਾਂ ਦੇ ਸਮਰਥਕਾਂ ਨੇ ਇਲਾਕੇ ‘ਚ ਉਨ੍ਹਾਂ ਦੇ ਨਾਂ ਤੇ ਤਸਵੀਰ ਵਾਲੀਆਂ ਪਤੰਗਾਂ ਵੰਡੀਆਂ। ਇਸ ਤੋਂ ਪਹਿਲਾਂ ਵੀ ਬੁਲਾਰੀਆ ਆਪਣੇ ਹਲਕੇ ‘ਚ ਲਿਟਲ ਚੈਂਪ ਨਾਂ ਦੇ ਬੱਚਿਆਂ ਦੇ ਮੁਕਾਬਲੇ ਲਈ ਇਲਾਕੇ ‘ਚ ਪ੍ਰਚਾਰ ਕਰ ਰਹੇ ਸਨ, ਜਿਸ ‘ਚ ਉਨ੍ਹਾਂ ਨੇ ਬੱਚਿਆਂ ਨੂੰ ਟੈਬ ਵੀ ਵੰਡੇ ਸਨ।