ਸ਼ਰਾਵਸਤੀ ਤੋਂ ਇੱਕ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਸਵੇਰੇ ਇਕ ਤੇਜ਼ ਰਫਤਾਰ ਇਨੋਵਾ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 6 ਜੀਾਂ ਦੀ ਮੌਤ ਹੋ ਗਈ ਹੈ। ਜਦਕਿ 8 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਸਕੇ ਭਰਾ ਵੀ ਸ਼ਾਮਲ ਹਨ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਮੁੱਖਾਗਨੀ ਦੇਣ ਲਈ ਲੁਧਿਆਣੇ ਤੋਂ ਘਰ ਆ ਰਹੇ ਸਨ। ਉਨ੍ਹਾਂ ਦੇ ਪਿਤਾ ਦੀ ਇੱਕ ਦਿਨ ਪਹਿਲਾਂ ਕਿਸੇ ਬੀਮਾਰੀ ਕਰਕੇ ਮੌਤ ਹੋ ਗਈ ਸੀ।
ਕਾਰ ਵਿੱਚ 14 ਲੋਕ ਸਵਾਰ ਸਨ। ਪੁਲਸ ਨੇ 8 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਇਹ ਹਾਦਸਾ ਇਕੋਨਾ ਥਾਣਾ ਖੇਤਰ ਦੇ ਸੋਨ ਨਦੀ ਕੋਲ ਸਵੇਰੇ 4 ਤੋਂ 5 ਵਜੇ ਵਾਪਰਿਆ। ਘਟਨਾ ਵਾਲੀ ਥਾਂ ਉਨ੍ਹਾਂ ਦੇ ਘਰ ਤੋਂ ਸਿਰਫ 12 ਕਿਲੋਮੀਟਰ ਦੂਰ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਝਪਕੀ ਆਉਣ ਕਰਕੇ ਵਾਪਰਿਆ ਹੈ। ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਐਸਪੀ ਪ੍ਰਾਚੀ ਸਿੰਘ ਮੌਕੇ ’ਤੇ ਪੁੱਜੇ। ਉਸ ਨੇ ਦੱਸਿਆ ਕਿ ਕਾਰ ਵਿਚ ਸਵਾਰ ਲੋਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲੁਧਿਆਣਾ ਤੋਂ ਸ਼ਰਾਵਸਤੀ ਕਰਮੋਹਨਾ ਆ ਰਹੇ ਸਨ। ਹਾਦਸੇ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੁਸ ਨੇ ਰਾਹਗੀਰਾਂ ਦੀ ਮਦਦ ਨਾਲ ਲੋਕਾਂ ਨੂੰ ਕਾਰ ‘ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ 6 ਨੂੰ ਮ੍ਰਿਤਕ ਐਲਾਨ ਦਿੱਤਾ।
ਦਰੱਖਤ ਨਾਲ ਟਕਰਾਉਣ ਨਾਲ ਇਨੋਵਾ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲਾਸ਼ਾਂ ਡੈਸ਼ਬੋਰਡ ਵਿਚ ਫਸ ਗਈਆਂ। ਡਰਾਈਵਰ ਦੀ ਲਾਸ਼ ਸਟੇਅਰਿੰਗ ਵਿੱਚ ਦੱਬੀ ਹੋਈ ਸੀ। ਪੁਲਿਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ।
ਮ੍ਰਿਤਕਾਂ ਦੀ ਪਛਾਣ ਸ਼ੈਲੇਂਦਰ ਕੁਮਾਰ ਉਰਫ ਹੀਰਾ (30), ਮੁਕੇਸ਼ ਕੁਮਾਰ (28), ਪੁਤੀਲਾਲ ਉਰਫ ਅਰਜੁਨ (25), ਅਮਿਤ ਗੁਪਤਾ ਉਰਫ ਵੀਰੂ (8), ਰਮਾ ਦੇਵੀ (42) ਅਤੇ ਹਰੀਸ਼ ਕੁਮਾਰ (42) ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਵਿੱਚ ਸੁਰੇਸ਼ ਕੁਮਾਰ (42), ਨਾਨਕੇ (35), ਨੀਤੂ (28), ਬਬਲੂ (34), ਸੁੰਦਰਾ (30), ਰੋਹਿਤ (8), ਲਾਡੋ (05), ਨੀਲਮ (25) ਅਤੇ ਸੁਸ਼ੀਲ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਲੁਧਿਆਣਾ ‘ਚ ਕੰਮ ਕਰਦੇ ਅਤੇ ਉਥੇ ਰਹਿੰਦੇ ਸਨ। ਉਨ੍ਹਾਂ ਦੇ ਮਾਪੇ ਜੱਦੀ ਪਿੰਡ ਕਰਮੋਹਾਣਾ ਵਿੱਚ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੈਲੇਂਦਰ ਦੇ ਪਿਤਾ ਭਗਵਤੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ। ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪਰਿਵਾਰ ਦੇ ਸਾਰੇ ਮੈਂਬਰ ਪਿੰਡ ਆ ਰਹੇ ਸਨ। ਇਸ ਵਿੱਚ 5 ਭਰਾ, ਉਨ੍ਹਾਂ ਦੀਆਂ ਪਤਨੀਆਂ, ਤਿੰਨ ਬੱਚੇ, ਭੈਣਾਂ ਅਤੇ ਜੀਜਾ ਸ਼ਾਮਲ ਸਨ।
ਭਗਵਤੀ ਪ੍ਰਸਾਦ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਬੀਤੀ ਸ਼ਾਮ ਪੂਰਾ ਪਰਿਵਾਰ ਲੁਧਿਆਣਾ ਤੋਂ ਚੱਲਿਆ। ਲਗਭਗ 800 ਕਿਲੋਮੀਟਰ ਦੇ ਸਫਰ ਮਗਰੋਂ ਸ਼ਨੀਵਾਰ ਸਵੇਰੇ ਘਰ ਪਹੁੰਚਣ ਵਾਲੇ ਸਨ, ਪਰ ਇਸ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ।
ਹਾਦਸੇ ਵਿੱਚ ਭਗਵਤੀ ਪ੍ਰਸਾਦ ਦੇ ਤਿੰਨ ਪੁੱਤਰਾਂ ਸ਼ੈਲੇਂਦਰ ਕੁਮਾਰ, ਮੁਕੇਸ਼ ਕੁਮਾਰ ਅਤੇ ਪੁਤੀਲਾਲ ਤੋਂ ਇਲਾਵਾ ਧੀ ਰਮਾ ਦੇਵੀ ਅਤੇ ਸ਼ੈਲੇਂਦਰ ਦੇ ਪੁੱਤਰ ਅਮਿਤ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਰਿਸ਼ਤੇਦਾਰ ਦੀ ਵੀ ਜਾਨ ਚਲੀ ਗਈ। 8 ਲੋਕ ਗੰਭੀਰ ਜ਼ਖਮੀ ਹਨ। ਇਨ੍ਹਾਂ ਵਿੱਚ ਭਗਵਤੀ ਦੇ ਦੋ ਪੁੱਤਰ ਵੀ ਸ਼ਾਮਲ ਹਨ। ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਹਾਦਸੇ ‘ਚ ਜ਼ਖਮੀ ਹੋਏ ਇਕ ਨੌਜਵਾਨ ਨੇ ਦੱਸਿਆ, ਕਿ ਅਸੀਂ ਸ਼ੁੱਕਰਵਾਰ ਸ਼ਾਮ ਨੂੰ ਲੁਧਿਆਣਾ ਤੋਂ ਸ਼੍ਰਾਵਸਤੀ ਲਈ ਚੱਲੇ ਸੀ। ਮੌਤ ਦੀ ਖਬਰ ਕਾਰਨ ਸਾਰੇ ਦੁਖੀ ਸਨ। ਛੇਤੀ ਤੋਂ ਛੇਤੀ ਘਰ ਪਹੁੰਚਣਾ ਚਾਹੁੰਦੇ ਸੀ ਕਿ ਅੰਤਿਮ ਸੰਸਕਾਰ ਵਿੱਚ ਪਹੁੰਚ ਸਕਣ। ਇਸ ਲਈ ਇਨੋਵਾ ਗੱਡੀ ਕਰਕੇ ਨਿਕਲੇ ਸੀ। ਪੂਰੀ ਰਾਤ ਦਾ ਸਫਰ ਸੀ, ਅਸੀਂ ਲੋਕ ਕਾਫੀ ਸਪੀਡ ਨਾਲ ਆ ਰਹੇ ਸੀ ਪਰ ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੇ ਦਰੱਖਤ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਫਟੇਗਾ ਮਹਿੰਗਾਈ ਦਾ ਇੱਕ ਹੋਰ ਬੰਬ! ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ
ਸਾਨੂੰ ਕੁਝ ਸਮਝ ਨਹੀਂ ਆਇਆ, ਬੱਸ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣੀ। ਸਾਰੇ ਜ਼ਖਮੀ ਚੀਕਣ ਲੱਗੇ। ਇੰਝ ਲੱਗ ਰਿਹਾ ਸੀ ਜਿਵੇਂ ਸਾਹਮਣੇ ਵਾਲੀ ਸੀਟ ‘ਤੇ ਬੈਠਾ ਕੋਈ ਨਹੀਂ ਬਚਿਆ। ਆਲੇ-ਦੁਆਲੇ ਦੇ ਲੋਕ ਸਾਨੂੰ ਬਾਹਰ ਕੱਢਣ ਲੱਗੇ। ਇਸੇ ਦੌਰਾਨ ਪੁਲਿਸ ਆਈ ਤੇ ਸਾਨੂੰ ਹਸਪਤਾਲ ਭੇਜ ਦਿੱਤਾ।”
ਵੀਡੀਓ ਲਈ ਕਲਿੱਕ ਕਰੋ -: