ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਭਾਰਤ ਵਿੱਚ ਬੈਠੇ ਲੋਕਾਂ ਨੂੰ ਯੂਕਰੇਨ ਵਿੱਚ ਫ਼ਸੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਚਿੰਤਾ ਸਤਾ ਰਹੀ ਹੈ, ਜਿਨ੍ਹਾਂ ਵਿੱਚੋਂ ਕੋਈ ਉਥੇ ਕੰਮ ਕਰਨ ਤਾਂ ਕੋਈ ਪੜ੍ਹਣ ਲਈ ਗਿਆ ਹੈ।
ਪੰਜਾਬ ਦੇ ਦੋਆਬੇ, ਮਾਝੇ ਤੇ ਮਾਲਵੇ ਤੋਂ ਵੀ ਕਈ ਬੱਚੇ ਯੂਕਰੇਨ ਵਿੱਚ ਪੜ੍ਹਾਈ ਕਰਨ ਲਈ ਗਏ ਹੋਏ ਹਨ। ਜਲੰਧਰ ਦੇ ਇੱਕ ਪਰਿਵਾਰ ਨੇ ਉੱਚੀ ਪੜ੍ਹਾਈ ਕਰਵਾਉਣ ਲਈ ਆਪਣੇ ਤਿੰਨ ਬੱਚਿਆਂ ਨੂੰ ਯੂਕਰੇਨ ਭੇਜਿਆ ਹੋਇਆ ਹੈ ਤੇ ਹੁਣ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ।
ਜਲੰਧਰ ਦੇ ਬਿਧੀਪੁਰ ਦੇ ਰਹਿਣ ਵਾਲੇ ਡਾ. ਅਸ਼ਵਨੀ ਸ਼ਰਮਾ ਦਾ ਪੁੱਤਰ, ਭਤੀਜਾ ਅਤੇ ਭਤੀਜੀ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਯੂਕਰੇਨ ਗਏ ਸਨ। ਜਦੋਂ ਤੋਂ ਉਥੇ ਦੇ ਹਾਲਾਤਾਂ ਬਾਰੇ ਪਤਾ ਲੱਗਾ ਹੈ ਉਨ੍ਹਾਂ ਨੂੰ ਪਲ-ਪਲ ਆਪਣੇ ਬੱਚਿਆਂ ਦੀ ਫ਼ਿਕਰ ਹੋ ਰਹੀ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਈਸ਼ਾਨ ਸ਼ਰਮਾ ਪਿਛਲੇ ਸਾਲ 11 ਦਸੰਬਰ ਨੂੰ ਯੂਕਰੇਨ ਗਿਆ ਸੀ। ਉਨ੍ਹਾਂ ਦੇ ਭਰਾ ਮੁਨੀਸ਼ ਸ਼ਰਮਾ ਦੀ ਧੀ ਵੰਸ਼ਿਕਾ ਵੀ ਯੂਕਰੇਨ ਗਈ ਹੋਈ ਹੈ। ਇਨ੍ਹਾਂ ਦੋਵਾਂ ਤੋਂ ਪਹਿਲਾਂ ਉਨ੍ਹਾਂ ਦੇ ਇਕ ਹੋਰ ਭਰਾ ਵਿਜੇ ਸ਼ਰਮਾ ਦਾ ਪੁੱਤਰ ਪ੍ਰਥਮ ਸ਼ਰਮਾ ਵੀ ਉਥੇ ਐੱਮਬੀਬੀਐੱਸ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ।
ਉਨ੍ਹਾਂ ਦੀ ਆਪਣੇ ਬੱਚਿਆਂ ਨਾਲ ਫੋਨ ‘ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਹੈ ‘ਤੇ ਗੱਲ ਹੋਈ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਅਜੇ ਵੀ ਲੱਗ ਰਹੀਆਂ ਹਨ। ਕਾਲਜ ਨੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਜੇ ਉਹ ਆਪਣੇ ਦੇਸ਼ ਵਾਪਸ ਚਲੇ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਅੜਿੱਕਾ ਨਹੀਂ ਪੈਣ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਨ੍ਹਾਂ ਦੀ ਵਾਪਸੀ ਲਈ ਟਿਕਟਾਂ ਬੁੱਕ ਕਰਵਾ ਦਿੱਤੀਆਂ ਗਈਆਂ ਹਨ। ਉਹ 25 ਫਰਵਰੀ ਨੂੰ ਯੂਕਰੇਨ ਤੋਂ ਚੱਲਣਗੇ ਤੇ 26 ਫਰਵਰੀ ਨੂੰ ਭਾਰਤ ਪਹੁੰਚਣਗੇ।