ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਆਟੋ ਰਿਕਸ਼ਾ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਤਾਂ ਕਾਬੂ ਕਰ ਲਿਆ ਪਰ ਪੁਲਿਸ ਨੂੰ ਚਕਮਾ ਦੇ ਕੇ 2 ਵਜੇ ਸ਼ਰਾਰਤੀ ਅਨਸਰ ਆਸਾਨੀ ਨਾਲ ਫਰਾਰ ਹੋ ਗਏ। ਰਾਤ ਨੂੰ ਚੋਰਾਂ ਦੇ ਫਰਾਰ ਹੋਣ ਦਾ ਪਤਾ ਲੱਗਦਿਆਂ ਹੀ ਥਾਣੇ ‘ਚ ਭਾਜੜਾਂ ਮਚ ਗਈਆਂ। ਪੁਲਿਸ ਨੇ ਆਸਪਾਸ ਦੀਆਂ ਗਲੀਆਂ ਅਤੇ ਇਲਾਕੇ ਵਿੱਚ ਗਸ਼ਤ ਕੀਤੀ ਪਰ ਫਰਾਰ ਚੋਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਸਐਚਓ ਸਮੇਤ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਐਸਐਚਓ ਸੰਜੀਵ ਕਪੂਰ, ਏਐਸਆਈ ਜਸ਼ਨਦੀਪ ਸਿੰਘ ਅਤੇ ਸੰਤਰੀ ਰੇਸ਼ਮ ਸ਼ਾਮਲ ਹਨ।
ਇਹ ਵੀ ਪੜ੍ਹੋ : PAK ਵਾਪਸੀ ਤੋਂ ਬਚਣ ਲਈ ਨਵਾਂ ਦਾਅ! ਰਾਸ਼ਟਰਪਤੀ ਦੇ ਬੂਹੇ ਪਹੁੰਚੀ ਪਾਕਿਸਤਾਨੀ ਹਸੀਨਾ ਸੀਮਾ ਹੈਦਰ
ਜਾਣਕਾਰੀ ਦਿੰਦਿਆਂ ਏ.ਸੀ.ਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇੱਕ ਨੂੰ ਫੜ ਲਿਆ ਗਿਆ ਹੈ। ਜਦਕਿ ਬਾਕੀ 2 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਥਾਵਾਂ ‘ਤੇ ਸੀਸੀਟੀਵੀ ‘ਚ ਦੋਸ਼ੀ ਭੱਜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਏਸੀਪੀ ਅਸ਼ੋਕ ਅਨੁਸਾਰ ਏਐਸਆਈ ਜਸ਼ਨਦੀਪ ਸਿੰਘ, ਸੰਤਰੀ ਰੇਸ਼ਮ ਸਿੰਘ ਅਤੇ ਫਰਾਰ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਐਸਐਚਓ ਸੰਜੀਵ ਕਪੂਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮਾਮਲੇ ਦਾ ਪੂਰਾ ਖ਼ੁਲਾਸਾ ਹੋਵੇਗਾ ਕਿ ਦੋਸ਼ੀਆਂ ਕਿਵੇਂ ਭੱਜਿਆ।
ਵੀਡੀਓ ਲਈ ਕਲਿੱਕ ਕਰੋ -: