Three deaths due to corona : ਜਲੰਧਰ ਜ਼ਿਲੇ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਸ਼ਨੀਵਾਰ ਨੂੰ ਜਲੰਧਰ ਜ਼ਿਲੇ ਵਿਚ ਕੋਰੋਨਾ ਨਾਲ ਤਿੰਨ ਹੋਰ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ, ਉਥੇ ਹੀ ਹੁਣ 10 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2337 ਹੋ ਗਈ ਹੈ, ਜਦਕਿ ਉਥੇ ਹੀ ਹੁਣ ਤੱਕ ਇਸ ਵਾਇਰਸ ਨਾਲ ਜੰਗ ਲੜਦੇ ਹੋਏ ਮਰਨ ਵਾਲਿਆਂ ਦਾ ਅੰਕੜਾ 58 ਤੱਕ ਪਹੁੰਚ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਕਹਿਰ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਰਹਿਣ ਦੇ ਨਾਲ-ਨਾਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਬੀਤੇ ਦਿਨ ਜਾਰੀ ਹੋਏ ਅੰਕੜਿਆਂ ਮੁਤਾਬਕ ਕੱਲ੍ਹ 24 ਘੰਟਿਆਂ ਦੌਰਾਨ ਇਸ ਦੇ ਲਗਭਗ 700 ਦੇ ਲਗਭਗ ਮਾਮਲੇ ਸਾਹਮਣੇ ਆਏ ਹਨ ਉਥੇ ਹੀ ਇਸ ਸਮੇਂ ਦੌਰਾਨ 16 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਵਿਚ ਲੁਧਿਆਣਾ ਨਾਲ ਸਬੰਧਤ ਛੇ, ਅੰਮ੍ਰਿਤਸਰ ਨਾਲ ਤਿੰਨ, ਬਰਨਾਲਾ ਤੇ ਪਟਿਆਲਾ ਦੋ ਅਤੇ ਜਲੰਧਰ ਤੇ ਕਪੂਰਥਲਾ ਨਾਲ ਸਬੰਧਤ ਇਕ-ਇਕ ਮਾਮਲਾ ਹੈ।