ਭਾਰਤੀ ਮੂਲ ਦੇ ਤਿੰਨ ਦਿੱਗਜ਼ ਉਨ੍ਹਾਂ 9 ਲੋਕਾਂ ਵਿਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਨਾਮਜ਼ਦ ਸੰਸਦ ਮੈਂਬਰ ਵਜੋਂ ਨਿਯੁਕਤ ਕੀਤਾ ਜਾਵੇਗਾ ਤੇ ਅਗਲੇ ਮਹੀਨੇ ਸਹੁੰ ਦਿਵਾਈ ਜਾਵੇਗੀ। ਸਿੰਗਾਪੁਰ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਤੇ ਸਿੰਗਾਪੁਰ ਬਿਜ਼ਨੈੱਸ ਫੈਡਰੇਸ਼ਨ ਦੇ ਕੌਂਸਲ ਮੈਂਬਰ ਨੀਲ ਪਾਰੇਖ ਨਿਮਿਲ ਰਜਨੀਕਾਂਤ, ਪਲੂਰਲ ਆਰਟ ਮੈਗਜ਼ੀਨ ਦੇ ਸਹਿ-ਸੰਸਥਾਪਕ ਤੇ ਨਾਨਯਾਂਗ ਬਿਜ਼ਨਸ ਸਕੂਲ ਦੇ ਕੋਰਸ ਕੋਆਰਡੀਨੇਟਰ ਚੰਦਰਦਾਸ ਊਸ਼ਾ ਰਾਣੀ ਅਤੇ ਵਕੀਲ ਰਾਜ ਜੋਸ਼ੂਆ ਥਾਮਸ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਨਾਮਜ਼ਦ ਸੰਸਦ ਮੈਂਬਰ ਅਹੁਦਿਆਂ ਲਈ ਵਿਚਾਰ ਲਈ ਰੱਖੇ ਗਏ ਕੁੱਲ 30 ਨਾਵਾਂ ਵਿਚੋਂ 9 ਨਾਮਜ਼ਦ ਸੰਸਦ ਮੈਂਬਰ ਦੀ ਚੋਣ ਤਤਕਾਲੀ ਸਪੀਕਰ ਤਾਨ ਚੁਆਨ-ਜਿਨ ਦੀ ਅਗਵਾਈ ਵਾਲੀ ਸੰਸਦ ਦੀ ਵਿਸ਼ੇਸ਼ ਕਮੇਟੀ ਨੇ ਕੀਤਾ ਸੀ। ਉਨ੍ਹਾਂ ਨੂੰ 24 ਜੁਲਾਈ ਨੂੰ ਰਾਸ਼ਟਰਪਤੀ ਹਲੀਮਾ ਯਾਕੂਬ ਵਲੋਂ ਢਾਈ ਸਾਲ ਦੇ ਕਾਰਜਕਾਲ ਲਈ ਨਿਯੁਕਤ ਕੀਤਾ ਜਾਵੇਗਾ ਤੇ ਅਗਸਤ ਵਿਚ ਸੰਸਦ ਦੀ ਬੈਠਕ ਵਿਚ ਸਹੁੰ ਦਿਵਾਈ ਜਾਵੇਗੀ।
ਪਾਰੇਖ ਟਿਕੇਹੂ ਕੈਪੀਟਲ ਵਿਚ ਏਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸਾਂਝੇਦਾਰ ਤੇ ਮੁਖੀ ਤੇ ਸਿੰਗਾਪੁਰ ਐਕਸਚੇਂਜ ਵਿਚ ਸੂਚੀਬੱਧ ਵਿਸ਼ੇਸ਼ ਉਦੇਸ਼ ਐਕਵਾਇਰ ਕਰਨ ਵਾਲੀ ਕੰਪਨੀ ਪੈਗਾਸਸ ਏਸ਼ੀਆ ਦਾ ਮੁੱਖ ਕਾਰਜਕਾਰੀ ਵੀ ਹੈ। ਉਨ੍ਹਾਂ ਨੇ ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਜੋ ਸਿੰਗਾਪੁਰ ਵਿੱਚ ਵਿੱਤੀ ਸਾਖਰਤਾ ਵਧਾਉਣ ਵਿੱਚ ਮਦਦ ਕਰਨ ‘ਤੇ ਕੇਂਦ੍ਰਤ ਕਰਦੇ ਹਨ।
ਪਾਰੇਖ ਅਜੇ ਏਲੇਵਾਂਡੀ ਦੇ ਬੋਰਡ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ ਜੋ ਡਿਜੀਟਲ ਅਰਥਵਿਵਸਥਾ ਵਿਚ ਫਿਨਟੈੱਕ ਨੂੰ ਅੱਗੇ ਵਧਾਉਣ ਲਈ ਜਨਤਕ ਤੇ ਨਿੱਜੀ ਖੇਤਰਾਂ ਵਿਚ ਇਕ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਸਿੰਗਾਪੁਰ ਦੇ ਮੁਦਰਾ ਅਥਾਰਟੀ ਵੱਲੋਂ ਸਥਾਪਤ ਕੀਤਾ ਗਿਆ ਹੈ। ਜੇਮਸ ਕੁੱਕ ਯੂਨੀਵਰਸਿਟੀ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਉਨ੍ਹਾਂ ਨੇ ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਜੋ ਸਿੰਗਾਪੁਰ ਵਿਚ ਵਿੱਤੀ ਸਾਖਰਤਾ ਵਧਾਉਣ ਵਿਚ ਮਦਦ ਕਰਨ ‘ਤੇ ਫੋਕਸ ਕਰਦੇ ਹਨ। ਪਾਰੇਖ 10 ਸਾਲ ਤੋਂ ਸਿੰਗਾਪੁਰ ਦੇ ਨਾਗਰਿਕ ਹਨ ਤੇ 17 ਸਾਲ ਤੋਂ ਇਥੇ ਰਹਿ ਰਹੇ ਹਨ।
ਇਹ ਵੀ ਪੜ੍ਹੋ : ਕਰਾਚੀ ‘ਚ ਰਾਤੋਂ ਰਾਤ-ਤੋੜਿਆ ਗਿਆ 150 ਸਾਲ ਪੁਰਾਣਾ ਮੰਦਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਚੰਦਰਦਾਸ ਊਸ਼ਾ ਰਾਣੀ ਪਹਿਲੀ ਵਾਰ ਸਾਂਸਦ ਬਣਨ ਜਾ ਰਹੀ ਹੈ। ਉਹ ਬੀਤੇ 12 ਸਾਲਾਂ ਤੱਕ ਵਕੀਲ ਵਜੋਂ ਕੰਮ ਕਰ ਚੁੱਕੀ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਕਲਾ ਖੇਤਰ ਦੇ ਪ੍ਰਚਾਰ ਤੇ ਸਥਿਰਤਾ ਨਾਲ ਸਬੰਧਤ ਮੁੱਦਿਆਂ ਨੂੰ ਸੰਬੋਧਨ ਕਰੇਗੀ।
43 ਸਾਲਾ ਥਾਮਸ ਐੱਨਐੱਮਪੀ ਵਜੋਂ ਆਪਣਾ ਦੂਜਾ ਕਾਰਜਕਾਲ ਪੂਰਾ ਕਰਨ ਵਾਲਾ ਇਕੋ ਇਕ ਵਿਅਕਤੀ ਹੈ। ਉਹ ਮੌਜੂਦਾ ਸਮੇਂ ਸਕਿਓਰਿਟੀ ਐਸੋਸੀਏਸ਼ਨ ਸਿੰਗਾਪੁਰ ਦੇ ਪ੍ਰਧਾਨ ਹਨ ਤੇ ਲਾਅ ਸੁਸਾਇਟੀ ਦੀ ਅਪਰਾਧਿਕ ਕਾਨੂੰਨੀ ਸਹਾਇਤਾ ਯੋਜਨਾ ਤਹਿਤ ਇਕ ਸਵੈ-ਸੇਵਕ ਵਕੀਲ ਵਜੋਂ ਕੰਮ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: