ਹਿਜਾਬ ਵਿਵਾਦ ਵਿੱਚ ਫੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਹਾਈਕੋਰਟ ਦੇ ਚੀਫ਼ ਜਸਟਿਸ ਰਿਤੁਰਾਤ ਅਵਸਥੀ ਵੀ ਸ਼ਾਮਲ ਹਨ।
ਕਰਨਾਟਕ ਹਾਈਕੋਰਟ ਦੇ ਵਕੀਲ ਉਮਾਪਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਮਿਲੀਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਅਸੀਂ ਜਾਣਦੇ ਹਾਂ ਕਿ ਚੀਫ਼ ਜਸਟਿਸ ਮਾਰਨਿੰਗ ਵਾਕ ਲਈ ਕਿੱਥੇ ਜਾਂਦੇ ਹਨ। ਵਕੀਲ ਨੇ ਰਜਿਸਟਰਾਰ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਧਮਕੀ ਨੂੰ ਦੇਖਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮੰਈ ਨੇ ਜੱਜਾਂ ਨੂੰ Y ਕੈਟਾਗਰੀ ਦੀ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮਤੰਰੀ ਨੇ ਕਿਹਾ ਕਿ ਅਸੀਂ ਹਿਜਾਬ ‘ਤੇ ਫੈਸਲਾ ਦੇਣ ਵਾਲੇ ਸਾਰੇ 3 ਜੱਜਾਂ ਨੂੰ Y ਕੈਟਾਗਰੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਨਾਲ ਹੀ IG ਨੂੰ ਜੱਜਾਂ ਨੂੰ ਮਿਲ ਰਹੀ ਧਮਕੀ ਦੇ ਮਾਮਲੇ ਵਿੱਚ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰਜਿਸਟਰਾਰ ਨੂੰ ਲਿਖੀ ਚਿੱਠੀ ਵਿੱਚ ਵਕੀਲ ਉਮਾਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਵ੍ਹਾਟਸਐਪ ‘ਤੇ ਇੱਕ ਵੀਡੀਓ ਮਿਲਿਆ ਜੋ ਤਮਿਲ ਵਿੱਚ ਸੀ। ਵੀਡੀਓ ਵਿੱਚ ਹਿਜਾਬ ਵਿਵਾਦ ‘ਤੇ ਫੈਸਲਾ ਸੁਣਾਉਣ ਵਾਲੇ ਜੱਜਾਂ ਤੇ ਕਰਨਾਟਕ ਹਾਈਕੋਟ ਦੇ ਚੀਫ਼ ਜਸਟਿਸ ਦਾ ਕਤਲ ਕਰਨ ਦੀ ਗੱਲ ਕਹੀ ਗਈ ਹੈ।
ਵਕੀਲ ਦਾ ਦੋਸ਼ ਹੈ ਕਿ ਵੀਡੀਓ ਤਾਮਿਲਨਾਡੂ ਦਾ ਹੈ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਸਪੀਕਰ ਤੋਂ ਝਾਰਖੰਡ ਵਿੱਚ ਹੋਏ ਜੱਜ ਦੇ ਕਤਲ ਬਾਰੇ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਝਾਰਖੰਡ ਵਿੱਚ ਪਿਛਲੇ ਸਾਲ ਇੱਕ ਆਟੋਰਿਕਸ਼ਾ ‘ਤੇ ਇੱਕ ਜੱਜ ਦਾ ਕਤਲ ਕਰ ਦਿੱਤਾ ਗਿਆ ਸੀ।