ਮਹਿਲਾਵਾਂ ਦੀ NGO ਵਿਚ ਭਰਤੀ ‘ਤੇ ਰੋਕ ਦੇ ਹੁਕਮ ਦੇ ਬਾਅਦ ਤਿੰਨ ਵਿਦੇਸ਼ੀ ਗੈਰ-ਸਰਕਾਰੀ ਸੰਗਠਨਾਂ ਨੇ ਅਫਗਾਨਿਸਤਾਨ ਵਿਚ ਆਪਣਾ ਕੰਮਕਾਜ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਮਹਿਲਾ ਕਰਮਚਾਰੀਆਂ ਦੇ ਬਿਨਾਂ ਅਫਗਾਨਿਸਤਾਨ ਵਿਚ ਲੋੜਵੰਦ ਬੱਚਿਆਂ, ਮਹਿਲਾਵਾਂ ਤੇ ਪੁਰਸ਼ਾਂ ਤੱਕ ਪ੍ਰਭਾਵੀ ਢੰਗ ਨਾਲ ਨਹੀਂ ਪਹੁੰਚ ਸਕਦੇ ਹਨ। ਅਫਗਾਨਿਸਤਾਨ ਵਿਚ ਵਿਗੜਦੀ ਮਨੁੱਖੀ ਦਿਸ਼ਾਵਾਂ ਵਿਚ ਇਹ ਤਿੰਨ ਐੱਨਜੀਓ ਸਿਹਤ, ਸੇਵਾ, ਸਿੱਖਿਆ, ਬਾਲ ਸੁਰੱਖਿਆ ਤੇ ਪੌਸ਼ਣ ਸਬੰਧੀ ਸੇਵਾਵਾਂ ਦਿੰਦੇ ਹਨ।
ਅਫਗਾਨਿਸਤਾਨ ਦੇ ਨਾਵਰਜੀਅਨ ਰਿਫਿਊਜ਼ੀ ਕੌਂਸਲ ਦੇ ਮੁਖੀ ਨੀਲ ਟਰਨਰ ਨੇ ਕਿਹਾ ਕਿ ਅਸੀਂ ਸਾਰੀਆਂ ਸੰਸਕ੍ਰਿਤਕ ਮਾਪਦੰਡਾਂ ਦਾ ਪਾਲਣ ਕੀਤਾ ਹੈ ਅਤੇ ਅਸੀਂ ਆਪਣੀਆਂ ਸਮਰਿਪਤ ਮਹਿਲਾ ਮੁਲਾਜ਼ਮਾਂ ਬਿਨਾਂ ਕੰਮ ਨਹੀਂ ਕਰ ਸਕਦੇ ਹਨ ਜੋ ਸਾਡੇ ਲਈ ਉਨ੍ਹਾਂ ਮਹਿਲਾਵਾਂ ਤੱਕ ਪਹੁੰਚਣ ਲਈ ਜ਼ਰੂਰੀ ਹੈ ਜਿਨ੍ਹਾਂ ਨੂੰ ਮਦਦ ਦੀ ਸਖਤ ਲੋੜ ਹੈ।
ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੇ ਮਹਿਲਾਵਾਂ ਦੇ ਘਰੇਲੂ ਤੇ ਵਿਦੇਸ਼ੀ ਐੱਨਜੀਓ ਵਿਚ ਕੰਮ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਨਾਲ ਹੀ ਸਾਰੀਆਂ ਗੈਰ-ਸਰਕਾਰੀ ਸੰਗਠਨਾਂ ਨੂੰ ਮਹਿਲਾ ਮੁਲਾਜ਼ਮਾਂ ਦੀ ਭਰਤੀ ਨਾ ਕਰਨ ਦਾ ਹੁਕਮ ਦਿੱਤਾ ਸੀ। ਇਹ ਹੁਕਮ ਵਿੱਤ ਮੰਤਰੀ ਕਾਰੀ ਦੀਨ ਮੁਹੰਮਦ ਹਨੀਫ ਨੇ ਇਕ ਪੱਤਰ ਵਿਚ ਦਿੱਤਾ ਸੀ ਜਿਸ ਵਿਚ ਕਿਹਾ ਸੀ ਕਿ ਜੇਕਰ ਕੋਈ ਐਨਜੀਓ ਹੁਕਮ ਦਾ ਪਾਲਣ ਨਹੀਂ ਕਰਦਾ ਹੈ ਤਾਂ ਅਫਗਾਨਿਸਤਾਨ ਵਿਚ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮੰਤਰਾਲੇ ਨੇ ਕਿਹਾ ਕਿ ਉਸ ਨੂੰ ਐੱਨਜੀਓ ਲਈਕੰਮ ਕਰਨ ਵਾਲੀਆਂ ਮਹਿਲਾ ਮੁਲਾਜ਼ਮਾਂ ਬਾਰੇ ਕਾਫੀ ਸ਼ਿਕਾਇਤਾਂ ਮਿਲੀਆਂ ਹਨ ਜੋ ਸਹੀ ਤਰ੍ਹਾਂ ਤੋਂ ਹਿਜਾਬ ਨਹੀਂ ਪਹਿਨਦੀਆਂ। ਤਾਲਿਬਾਨ ਸਰਕਾਰ ਦੇ ਇਸ ਹਾਲੀਆ ਹੁਕਮ ਦੀ ਵੀ ਦੁਨੀਆ ਭਰ ਵਿਚ ਨਿੰਦਾ ਕੀਤੀ ਗਈ ਹੈ ਜਿਸ ਵਿਚ ਔਰਤਾਂ ਦੇ ਯੂਨੀਵਰਸਿਟੀ ਜਾਣ ‘ਤੇ ਰੋਕ ਲਗਾਈ ਗਈ ਹੈ।