ਪੰਜਾਬ ਪੁਲਿਸ ਦੇ ਤਿੰਨ ਅਫਸਰਾਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਐਸਐਸਪੀ ਲੈਵਲ ਦੇ ਅਫਸਰ ਹਨ। ਜਲੰਧਰ ਤੋਂ ਪੀਪੀਐਸ ਅਧਿਕਾਰੀ ਨਵਜੋਤ ਸਿੰਘ ਮਾਹਲ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ (ਅਡਿਸ਼ਨਲ ਚਾਰਜ ਏਆਈਜੀ ਐਸਟੀਐਫ) ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਮੋਹਾਲੀ ਦੇ ਐਸਐਸਪੀ ਆਈਪੀਐਸ ਸਤਿੰਦਰ ਸਿੰਘ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ।
ਤਕਨੀਕੀ ਸੇਵਾਵਾਂ ਚੰਡੀਗੜ੍ਹ ਵਿੱਚ ਡੀਆਈਜੀ ਦੇ ਅਹੁਦੇ ‘ਤੇ ਆਈਪੀਐਸ ਇੰਦਰਬੀਰ ਸਿੰਘ (2007) ਆਪੀਐਸ ਅਫਸਰ ਸ਼ਿਵੇ ਕੁਮਾਰ ਡੀਆਈਜੀ ਫਿਰੋਜ਼ਪੁਰ ਰੇਂਜ ਦੀ ਥਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਮੋਹਾਲੀ ਦੇ ਐਸਐਸਪੀ ਵਜੋਂ ਸੇਵਾਵਾਂ ਦੇ ਰਹੇ ਆਈਪੀਐਸ ਸਤਿੰਦਰ ਸਿੰਘ ਨੂੰ ਜਲੰਧਰ ਦਿਹਾਤੀ ਦੇ ਐਸਐਸਪੀ ਆਈਪੀਐਸ ਨਵੀਨ ਸਿੰਗਲਾ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਫਿਲਹਾਲ ਆਈਪੀਐਸ ਸ਼ਿਵੇ ਕੁਮਾਰ ਵਰਮਾ ਤੇ ਨਵੀਨ ਸਿੰਗਲਾ ਦੇ ਨਵੀਂ ਪੋਸਟਿੰਗ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਦੱਸਣਯੋਗ ਹੈ ਕਿ ਨਵਜੋਤ ਸਿੰਘ ਮਾਹਲ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਐਸਐਸਪੀ ਦੇ ਅਹੁਦੇ ‘ਤੇ ਤਾਇਨਾਤ ਸਨ ਤੇ ਇਸੇ ਸਾਲ ਅਗਸਤ ਵਿੱਚ ਉਨ੍ਹਾਂ ਨੂੰ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ (ਅਡਿਸ਼ਨਲ ਚਾਰਜ ਏਆਈਜੀ ਐਸਟੀਐਫ) ਦਾ ਕਾਰਜ ਭਾਰ ਸੌਂਪਿਆ ਗਿਆ ਸੀ।
ਇਹ ਵੀ ਪੜ੍ਹੋ : DGP ਨਾਲ ਮੀਟਿੰਗ ਲਈ ਪੁੱਤਰ ਨਾਲ ਪਹੁੰਚੇ CM ‘ਤੇ ਅਸ਼ਵਨੀ ਸ਼ਰਮਾ ਨੇ ਵਿੰਨ੍ਹਿਆ ਨਿਸ਼ਾਨਾ