ਅਮਰੀਕਾ ਤੋਂ ਤਿੰਨ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਿੰਨੋਂ ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ ਤੇ ਤਿੰਨਾਂ ਦੀ ਜਿਊਂਦੇ ਸੜ ਜਾਣ ਕਰਕੇ ਦਰਦਨਾਕ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਰਕੇ ਕਾਰ ਨੂੰ ਅੱਗ ਲੱਗ ਗਈ ਅਤੇ ਤਿੰਨੋ ਨੌਜਵਾਨ ਅੰਦਰ ਸੜ ਗਏ। ਇਹ ਪੰਜਾਬੀ ਨੋਜਵਾਨ ਚੰਗੇ ਬਾਸਕੇਟਬਾਲ ਖਿਡਾਰੀ ਸਨ। ਇਹ ਨੌਜਵਾਨ ਸਿੱਖ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਰਾਹ ਇਹ ਭਾਣਾ ਵਰਤ ਗਿਆ।
ਇਨ੍ਹਾਂ ਵਿੱਚੋਂ ਦੋ ਜਲੰਧਰ ਜ਼ਿਲ੍ਹੇ ਨਾਲ ਅਤੇ ਇਕ ਕਪੂਰਥਲਾ ਜਿਲੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਕ ਨੋਜਵਾਨ ਪੁਨੀਤ ਸਿੰਘ ਨਿੱਝਰ ਜਲੰਧਰ ਅਧੀਨ ਪੈਂਦੇ ਕਰਤਾਰਪੁਰ ਦੇ ਪਿੰਡ ਨਿਝਰਾ ਦਾ ਰਹਿਣ ਵਾਲਾ ਸੀ ਤੇ ਦੂਜਾ ਅਮਰਜੀਤ ਸਿੰਘ ਸ਼ਾਹਕੋਟ ਅਧੀਨ ਪੈਂਦੇ ਪਿੰਡ ਮੁਰੀਦਵਾਲ ਸ਼ਾਹਕੋਟ ਅਤੇ ਤੀਜਾ ਨੌਜਵਾਨ ਹਰਪਾਲ ਸਿੰਘ ਮੁਲਤਾਨੀ ਜੋ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹੈ।
ਵੀਡੀਓ ਲਈ ਕਲਿੱਕ ਕਰੋ -: