ਅੰਮ੍ਰਿਤਸਰ ‘ਚ ਲੁਟੇਰਿਆਂ ਨੇ 72 ਘੰਟਿਆਂ ‘ਚ ਦੂਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਤ ਸਮੇਂ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦੀ ਐਕਟਿਵਾ ਨੂੰ ਲੁਟੇਰਿਆਂ ਨੇ ਰਸਤੇ ਦੇ ਵਿਚਕਾਰ ਖੜ੍ਹਾ ਕਰ ਦਿੱਤਾ ਅਤੇ ਫਿਰ ਛੁਰੇ ਨਾਲ ਹਮਲਾ ਕਰਕੇ ਐਕਟਿਵਾ ਖੋਹ ਲਈ। ਜਾਣਕਾਰੀ ਅਨੁਸਾਰ ਇਹ ਉਹੀ ਥਾਂ ਹੈ ਜਿੱਥੇ ਦੋ ਦਿਨ ਪਹਿਲਾਂ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਨੂੰ ਘੇਰ ਕੇ ਪੈਸੇ ਲੁੱਟੇ ਗਏ ਸਨ।
ਇਹ ਮਾਮਲਾ ਅੰਮ੍ਰਿਤਸਰ ਦੀ 100 ਫੁੱਟ ਰੋਡ ਦਾ ਹੈ। ਜਿੱਥੇ ਰਾਤ ਸਮੇਂ ਇਲਾਕੇ ‘ਚ ਰਹਿਣ ਵਾਲਾ ਅਮਨਦੀਪ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਰਾਤ ਨੂੰ ਕਰੀਬ 9.30 ਵਜੇ ਅਮਨਦੀਪ ਵਾਪਸ ਪਰਤ ਰਿਹਾ। ਜਿਵੇਂ ਹੀ ਉਹ 100 ਫੁੱਟ ਰੋਡ ‘ਤੇ ਪਹੁੰਚਿਆ ਤਾਂ ਐਕਟਿਵਾ ਦੇ ਅੱਗੇ ਇਕ ਨੌਜਵਾਨ ਛੁਰੇ ਨਾਲ ਆ ਗਿਆ। ਅਮਨਦੀਪ ਉੱਥੇ ਹੀ ਰੁੱਕ ਗਿਆ। ਇਸ ਦੌਰਾਨ 2 ਹੋਰ ਲੁਟੇਰੇ ਐਕਟਿਵਾ ਦੇ ਪਿੱਛੇ ਆ ਕੇ ਖੜ੍ਹੇ ਹੋ ਗਏ। ਉਹ ਇਕ ਲੁਟੇਰੇ ਨਾਲ ਗੱਲ ਹੀ ਕਰ ਰਿਹਾ ਸੀ ਕਿ ਦੂਜੇ ਲੁਟੇਰੇ ਨੇ ਪਿੱਛੇ ਤੋਂ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਉਹ ਐਕਟਿਵਾ ਤੋਂ ਉਤਰ ਗਿਆ।
ਅਮਨਦੀਪ ਨੇ ਘਟਨਾ ਬਾਰੇ ਪੁਲਿਸ ਨੂੰ ਦੱਸਿਆ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਨੇ CCTV ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕੀਤੀ ਤਾਂ ਮੁਲਜ਼ਮ ਉਸ ਵਿੱਚ ਨਜ਼ਰ ਆਏ। ਮੁਲਜ਼ਮ ਪਹਿਲਾਂ ਤੋਂ ਹੀ ਸੁੰਨਸਾਨ ਗਲੀ ਵਿੱਚ ਐਕਟਿਵਾ ਰੱਖ ਕੇ ਕਿਸੇ ਦੇ ਆਉਣ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਉਹ ਅੱਗੇ ਆਇਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਉਸ ਕੋਲੋਂ ਐਕਟਿਵਾ ਲੁੱਟਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਜਾਮਾ ਮਸਜਿਦ ‘ਚ ਕੁੜੀਆਂ ਦੀ ਐਂਟਰੀ ਬੈਨ, ਦਲੀਲ- ‘ਮੁੰਡਿਆਂ ਨੂੰ ਮਿਲਣ ਦਾ ਮੀਟਿੰਗ ਪੁਆਇੰਟ ਬਣਾਇਐ’
ਪੁਲਿਸ ਨੇ ਅਮਨਦੀਪ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ CCTV ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਰੂਟ ਦਾ ਪਤਾ ਲਗਾਇਆ ਜਾ ਸਕੇ। ਇੰਨਾ ਹੀ ਨਹੀਂ ਦੋਸ਼ੀ ਦੀ ਗੱਡੀ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: