ਰੂਪਨਗਰ ਦੇ ਪਿੰਡ ਸਮੁੰਦੜੀਆਂ ਦੇ ਰਹਿਣ ਵਾਲੇ ਤਿੰਨ ਭੈਣ-ਭਰਾਵਾਂ ਨੂੰ ਪੰਜਾਬ ਅਥਲੈਟਕਿਸ ਟੀਮ ਵਿਚ ਚੁਣ ਲਿਆ ਗਿਆ ਹੈ। ਉਹ ਅਥਲੈਟਕਿਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਗੁਹਾਟੀ ਵਿਚ 11 ਤੋਂ 15 ਨਵੰਬਰ ਨੂੰ ਕਰਵਾਈ ਜਾਣ ਵਾਲੇ ਨੈਸ਼ਨਲ ਮੁਕਾਬਲੇ ਵਿਚ ਹਿੱਸਾ ਲੈਣਗੇ।
ਤਿੰਨੋਂ ਭੈਣ-ਭਰਾਵਾਂ ਨੇ ਸ਼ਾਟਪੁੱਟ ਵਿਚ ਸੂਬੇ ਵਿਚ ਗੋਲਡ ਦੇ ਨਾਲ ਪੰਜਾਬ ਟੀਮ ਵਿਚ ਥਾਂ ਪੱਕੀ ਕੀਤੀ ਹੈ।ਸਭ ਤੋਂ ਵੱਡੀ ਭੈਣ ਜੈਸਮੀਨ ਕੌਰ ਪਹਿਲਾਂ ਹੀ ਨੈਸ਼ਨਲ ਚੈਂਪੀਅਨ ਤੇ ਰਿਕਾਰਡ ਹੋਲਡਰ ਖਿਡਾਰੀ ਹੈ। ਜੈਸਮੀਨ ਅੰਡਰ-20 ਕੈਟਾਗਰੀ ਵਿਚ ਹਿੱਸਾ ਲਵੇਗੀ। ਉਹ 15 ਮੀਟਰ ਦੇ ਕਰੀਬ ਥ੍ਰੋ ਕਰਦੀ ਹੈ।
ਰਾਂਚੀ ਵਿਚ 2018 ਵਿਚ ਹੋਈ ਨੈਸ਼ਨਲ ਗੇਮਸ ਦੇ ਅੰਡਰ-16 ਵਿਚ 14.27 ਮੀਟਰ ਥ੍ਰੋ ਦੇ ਨਾਲ ਗੋਲਡ ਤੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਸੀ। ਜੈਸਮੀਨ LPU ਵਿਚ ਬੀਏ ਦੀ ਵਿਦਿਆਰਥਣ ਹੈ ਤੇ ਲਗਾਤਾਰ ਤਿੰਨ ਸਾਲਾਂ ਤੋਂ ਖੇਲੋ ਇੰਡੀਆ ਯੂਥ ਗੇਮਸ ਵਿਚ ਗੋਲਡ ਮੈਡਲ ਜਿੱਤ ਰਹੀ ਹੈ।
ਇਹ ਵੀ ਪੜ੍ਹੋ : ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ CM ਮਾਨ ਨੇ ਆਨੰਦ ਕਾਰਜ ਐਕਟ ਨੂੰ ਲੈ ਕੇ ਕੀਤਾ ਵੱਡਾ ਐਲਾਨ
ਛੋਟੀ ਭੈਣ ਗੁਰਲੀਨ ਕੌਰ ਦੋ ਨੈਸ਼ਨਲ ਮੈਡਲ ਜਿੱਤ ਚੁੱਕੀ ਹੈ ਤੇ ਇਸ ਵਾਰ ਨੈਸ਼ਨਲ ਮੁਕਾਬਲੇ ਵਿਚ ਅੰਡਰ-18 ਵਿਚ ਹਿੱਸਾ ਲਵੇਗੀ। ਗੁਰਲੀਨ ਵੀ 15 ਮੀਟਰ ਦੇ ਕਰੀਬ ਥ੍ਰੋ ਕਰਦੀ ਹੈ ਤੇ ਸਕੂਲ ਨੈਸ਼ਨਲ ਦੀ ਸਿਲਵਰ ਮੈਡਲਿਸਟ ਤੇ ਨੈਸ਼ਨਲ ਚੈਂਪੀਅਨਸ਼ਿਪ ਗੁਹਾਟੀ ਸਾਲ 2019 ਵਿਚ ਕਾਂਸੇ ਦਾ ਤਗਮਾ ਜਿੱਤਿਆ ਸੀ।
ਭਰਾ ਬਲਕਰਨ ਸਿੰਘ ਨੈਸ਼ਨਲ ਗੇਮਸ ਦੇ ਅੰਡਰ-14 ਕੈਟਾਗਰੀ ਵਿਚ ਹਿੱਸਾ ਲਵੇਗਾ। ਉਹ ਪਹਿਲੀ ਵਾਰ ਨੈਸ਼ਨਲ ਵਿਚ ਜਾ ਰਿਹਾ ਹੈ।ਬਲਕਰਨ ਨੇ ਅੰਡਰ-14 ਵਿਚ ਪੰਜਾਬ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਹੈ।
ਤਿੰਨੋਂ ਭੈਣ-ਭਰਾ ਬਿਹਤਰ ਐਥਲੀਟ ਹਨ। ਇਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਸੋਨ ਤਗਮੇ ਜਿੱਤੇ ਹਨ। ਤਿੰਨੋਂ ਖਿਡਾਰੀ ਪਿਤਾ ਬਲਵਿੰਦਰ ਸਿੰਘ ਕੋਲੋਂ ਸਿਖਲਾਈ ਲੈਂਦੇ ਹਨ। ਉਹ ਉੱਥੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਪੋਰਟਸ ਅਕੈਡਮੀ ਵੀ ਚਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: