ਭਾਰਤ ਵਿਚ ਆਮ ਤੌਰ ‘ਤੇ ਇਕੱਠੇ ਇਕ ਤੋਂ ਜ਼ਿਆਦਾ ਪਤਨੀ ਰੱਖਣਾ ਗਲਤ ਮੰਨਿਆ ਜਾਂਦਾ ਹੈ। ਹਾਲਾਂਕਿ ਇਸਲਾਮ ਵਿਚ ਬਹੁ-ਵਿਆਹ ਦੀ ਇਜਾਜ਼ਤ ਹੈ ਪਰ ਬਹੁਤ ਘੱਟ ਲੋਕ ਇਕੱਠੇ ਇਕ ਤੋਂ ਜ਼ਿਆਦਾ ਪਤਨੀ ਰੱਖਦੇ ਹਨ। ਹਾਲਾਂਕਿ ਵਿਦੇਸ਼ਾਂ ਵਿਚ ਅਜਿਹਾ ਨਹੀਂ ਹੈ। ਉਥੇ ਇਕ ਤੋਂ ਜ਼ਿਆਦਾ ਪਤਨੀ ਰੱਖਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਕੀਨੀਆ ਤੋਂ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ।
ਇਥੇ ਤਿੰਨ ਸਕੀਆਂ ਭੈਣਾਂ ਨੂੰ ਇਕ ਹੀ ਵਿਅਕਤੀ ਨਾਲ ਪਿਆਰ ਹੋਇਆ ਤੇ ਤਿੰਨਾਂ ਨੇ ਉਸੇ ਇਕ ਵਿਅਕਤੀ ਨਾਲ ਵਿਆਹ ਵੀ ਕੀਤਾ। ਦਿਲਚਸਪ ਗੱਲ ਇਹ ਹੈ ਕਿ ਇਸ ਰਿਲੇਸ਼ਨ ਨਾਲ ਨਾ ਲੜਕੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਤੇ ਨਾ ਹੀ ਤਿੰਨ ਭੈਣਾਂ ਨੂੰ। ਚਾਰੋਂ ਇਸ ਵਿਆਹ ਤੋਂ ਬਹੁਤ ਖੁਸ਼ ਹਨ।
ਕੀਨੀਆ ਵਿਚ ਰਹਿਣ ਵਾਲੀ ਕੈਟ, ਇਵ ਤੇ ਮੈਰੀ ਸਕੀਆਂ ਭੈਣਾਂ ਹਨ। ਤਿੰਨੋਂ ਗੋਸਪੇਲ ਮਿਊਜ਼ਿਕ ਦੀ ਪੜ੍ਹਾਈ ਕਰ ਰਹੀਆਂ ਸਨ। ਪੜ੍ਹਾਈ ਦੌਰਾਨ ਕੈਟ ਦੀ ਮੁਲਾਕਾਤ ਸਟੀਵੋ ਨਾਂ ਦੇ ਨੌਜਵਾਨ ਨਾਲ ਹੋਈ। ਇਸ ਦੇ ਬਾਅਦ ਸਟੀਵੋ ਨੂੰ ਆਪਣੀਆਂ ਭੈਣਾਂ ਨਾਲ ਮਿਲਵਾਇਆ। ਦੋਵੇਂ ਭੈਣਾਂ ਨੂੰ ਵੀ ਸਟੀਵੋ ਨਾਲ ਪਹਿਲੀ ਨਜ਼ਰ ਵਿਚ ਪਿਆਰ ਹੋ ਗਿਆ। ਹਾਲਾਂਕਿ ਉਦੋਂ ਸਟੀਵੋ ਵੱਲੋਂ ਅਜਿਹਾ ਕੁਝ ਨਹੀਂ ਸੀ, ਉਹ ਸਿਰਫ ਕੈਟ ਨੂੰ ਪਸੰਦ ਕਰ ਰਿਹਾ ਸੀ।
ਸਟੀਵੋ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਗਰਲ ਫ੍ਰੈਂਡ ਨੂੰ ਕੈਟ ਨਾਲ ਮਿਲਵਾਇਆ ਤਾਂ ਉਸ ਨੇ ਬ੍ਰੇਕਅੱਪਕਰ ਲਿਆ। ਇਸ ਦੇ ਬਾਅਦ ਉਹ ਕੈਟ ਨਾਲ ਰਿਲੇਸ਼ਨਸ਼ਿਪ ਵਿਚ ਆ ਗਿਆ। ਕੁਝ ਦਿਨ ਬਾਅਦ ਕੈਟ ਦੀਆਂ ਦੋਵੇਂ ਨੇ ਵੀ ਪਿਆਰ ਦਾ ਇਜ਼ਹਾਰ ਕੀਤਾ ਤੇ ਉਹ ਤਿੰਨੋਂ ਨਾਲ ਰਿਸ਼ਤੇ ਬਣਾ ਕੇ ਰਹਿਣ ਲੱਗੇ। ਕੁਝ ਮਹੀਨੇ ਰਿਸ਼ਤੇ ਵਿਚ ਰਹਿਣ ਦੇ ਬਾਅਦ ਸਟੀਵੋ ਨੇ ਵਿਆਹ ਦਾ ਫੈਸਲਾ ਕੀਤਾ ਤੇ ਤਿੰਨੋਂ ਭੈਣਾਂ ਨਾਲ ਵਿਆਹ ਕਰ ਲਿਆ। ਹੁਣ ਉਹ ਤਿੰਨਾਂ ਨਾਲ ਰਹਿ ਰਿਹਾ ਹੈ ਤੇ ਇਸ ਰਿਸ਼ਤੇ ਨੂੰ ਕਾਫੀ ਇੰਜੁਆਏ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ : ਮਹਿਲਾ ਦੀ ਮਦਦ ਕਰਨੀ ਨਿਹੰਗ ਸਿੰਘ ਨੂੰ ਪਈ ਮਹਿੰਗੀ, ਉਸ ਦੀ ਹੀ 7 ਸਾਲਾ ਬੱਚੀ ਨੂੰ ਕੀਤਾ ਅਗਵਾ
ਸਟੀਵੋ ਨੇ ਦੱਸਿਆ ਕਿ ਤਿੰਨੋਂ ਭੈਣਾਂ ਨੇ ਰੁਟੀਨ ਬਣਾ ਕੇ ਰੱਖਿਆ ਹੈ ਤੇ ਉਸੇ ਦੇ ਹਿਸਾਬ ਨਾਲ ਇਸ ਗੱਲ ਦਾ ਫੈਸਲਾ ਹੁੰਦਾ ਹੈ ਕਿ ਸਟੀਵੋ ਕਿਸ ਭੈਣ ਨਾਲ ਰਹੇਗਾ। ਸਟੀਵੋ ਦਾ ਕਹਿਣਾ ਹੈ ਕਿ ਉਸ ਨੂੰ ਇਕੱਠੇ ਤਿੰਨੋਂ ਪਤਨੀਆਂ ਨਾਲ ਰਹਿਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ ਹੈ। ਤਿੰਨਾਂ ਨੂੰ ਖੁਸ਼ ਰੱਖਣਾ ਕਾਫੀ ਆਸਾਨ ਹੈ। ਮੈਂ ਸੋਮਵਾਰ ਨੂੰ ਮੈਰੀ ਨਾਲ ਰਹਿੰਦਾ ਹਾਂ ਜਦੋਂ ਕਿ ਮੰਗਲਵਾਰ ਦਾ ਦਿਨ ਕੈਟ ਦੇ ਨਾਂ ਹੈ। ਬੁੱਧਵਾਰ ਨੂੰ ਮੈਂ ਈਵ ਨਾਲ ਰਹਿੰਦਾ ਹਾਂ ਜਦੋਂ ਕਿ ਈਵੈਂਟ ‘ਤੇ ਅਸੀਂ ਚਾਰੋਂ ਇਕੱਠੇ ਰਹਿੰਦੇ ਹਾਂ ਤੇ ਮਸਤੀ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: