ਸੁਰੱਖਿਆ ਏਜੰਸੀਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਿਹੰਗ ਦੀ ਝੁੱਗੀ ਵਿੱਚੋਂ ਇੱਕ ਟਿਫਿਨ ਬੰਬ ਬਰਾਮਦ ਕੀਤਾ ਹੈ। ਏਜੰਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਰਤੀ ਅਨਸਰ ਦੀਵਾਲੀ ਮੌਕੇ ਕੋਈ ਵਾਰਦਾਤ ਕਰਨ ਜਾ ਰਹੇ ਹਨ। ਰਾਤ ਤੋਂ ਹੀ ਏਜੰਸੀਆਂ ਦਾ ਸਰਚ ਆਪਰੇਸ਼ਨ ਜਾਰੀ ਸੀ। ਦੀਵਾਲੀ ਵਾਲੇ ਦਿਨ ਨਿਹੰਗ ਦੀ ਝੁੱਗੀ ‘ਚੋਂ ਟਿਫਿਨ ਬੰਬ ਮਿਲਣ ਨਾਲ ਪੁਲਸ ‘ਚ ਭਾਜੜਾਂ ਪੈ ਗਈਆਂ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
15 ਸਤੰਬਰ ਨੂੰ ਜਲਾਲਾਬਾਦ ਵਿੱਚ ਇੱਕ ਬਾਈਕ ਵਿੱਚ ਟਿਫਿਨ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਇਸੇ ਪਿੰਡ ਦੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਬਲਵਿੰਦਰ ਦੇ ਨਾਲ ਸਰਹੱਦੀ ਪਿੰਡ ਚੰਦੀਵਾਲਾ ਦੇ ਸੁਖਵਿੰਦਰ ਸਿੰਘ ਸੁੱਖਾ ਵੀ ਸਨ। ਇਸ ਘਟਨਾ ਵਿੱਚ ਸੁੱਖੇ ਦਾ ਜੀਜਾ ਪ੍ਰਵੀਨ ਵਾਸੀ ਧਰਮੂਵਾਲਾ (ਜਲਾਲਾਬਾਦ) ਵੀ ਸ਼ਾਮਲ ਸੀ। ਪੁਲਿਸ ਨੇ ਪ੍ਰਵੀਨ ਕੁਮਾਰ (ਜੀਜਾ) ਨੂੰ ਸਰਹੱਦੀ ਪਿੰਡ ਧਰਮੂਵਾਲਾ ਤੋਂ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ (ਸਾਲਾ) ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ।
ਪ੍ਰਵੀਨ ਦੇ ਕੋਲ ਦੋ ਟਿਫਿਨ ਬੰਬ ਮਿਲੇ ਹਨ। ਦੋਵੇਂ ਹੁਣ ਜੇਲ੍ਹ ਵਿੱਚ ਹਨ। ਮੁਲਜ਼ਮਾਂ ਨੇ ਫਿਰੋਜ਼ਪੁਰ ਵਿੱਚ ਦੋ ਧਮਾਕੇ ਵੀ ਕੀਤੇ ਸਨ। ਦੋ ਦਿਨ ਪਹਿਲਾਂ ਜਗਰਾਓਂ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਉਨ੍ਹਾਂ ਦੇ ਸਾਥੀ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਦੀਵਾਲੀ ਮੌਕੇ ਧਮਾਕੇ ਦੀ ਯੋਜਨਾ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਪੁਲਸ ਨੇ ਟਿਫਿਨ ਬੰਬ ਬਰਾਮਦ ਕਰ ਲਿਆ। ਬੰਬ ਮਿਲਣ ਤੋਂ ਬਾਅਦ ਪੂਰੇ ਫਿਰੋਜ਼ਪੁਰ ਅਤੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ 15 ਸਤੰਬਰ ਦੀ ਰਾਤ 8.15 ਵਜੇ ਜਲਾਲਾਬਾਦ ‘ਚ ਬਾਈਕ ਦੀ ਪੈਟਰੋਲ ਟੈਂਕੀ ‘ਚ ਭਿਆਨਕ ਧਮਾਕਾ ਹੋਇਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਧਮਾਕਾ ਟੈਂਕੀ ਦੇ ਹੇਠਾਂ ਟਿਫਿਨ ਬੰਬ ਰੱਖ ਕੇ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁੱਖਾ ਉਥੋਂ ਭੱਜ ਗਿਆ ਸੀ। ਜਦੋਂਕਿ ਸੁੱਖੇ ਦਾ ਸਾਥੀ ਬਲਵਿੰਦਰ ਸਿੰਘ ਵਾਸੀ ਸਰਹੱਦੀ ਪਿੰਡ ਨਿਹੰਗੇਵਾਲਾ ਝੁੱਗੇ (ਫ਼ਿਰੋਜ਼ਪੁਰ) ਦੀ ਇਸ ਧਮਾਕੇ ਵਿੱਚ ਮੌਤ ਹੋ ਗਈ।
ਜਲਾਲਾਬਾਦ ਦੀ ਸਬਜ਼ੀ ਮੰਡੀ ਮੁਲਜ਼ਮਾਂ ਦਾ ਨਿਸ਼ਾਨਾ ਸੀ। ਉਸ ਨੇ ਇੱਥੇ ਧਮਾਕੇ ਦੀ ਯੋਜਨਾ ਬਣਾਈ ਸੀ। ਪੂਰੀ ਵਿਉਂਤਬੰਦੀ ਨਾਲ 15 ਸਤੰਬਰ ਦੀ ਰਾਤ ਨੂੰ ਜਲਾਲਾਬਾਦ ਪਹੁੰਚ ਗਏ। ਬਾਈਕ ‘ਚ ਟਿਫਿਨ ਬੰਬ ਰੱਖ ਕੇ ਬਾਜ਼ਾਰ ‘ਚ ਰੱਖਣ ਦੀ ਯੋਜਨਾ ਸੀ। ਪਰ ਬਾਜ਼ਾਰ ਤੋਂ ਸੌ ਗਜ਼ ਦੀ ਦੂਰੀ ‘ਤੇ ਅਚਾਨਕ ਹੀ ਬਾਈਕ ‘ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਬਾਈਕ ਸਵਾਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਿਸਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਬੱਬੂ ਮਾਨ, ਮੋਰਚੇ ਨੇ ਅੰਦੋਲਨ ਦੇ ਸ਼ਹੀਦਾਂ ਦੇ ਨਾਂ ਜਗਾਏ ਦੀਵੇ
1 ਨਵੰਬਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਬੰਬ ਧਮਾਕੇ ਦੇ ਮਾਮਲੇ ‘ਚ ਪੰਜਾਬ ਦੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆ ‘ਚ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਤਲਾਸ਼ੀ ਦੌਰਾਨ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਅਤੇ ਪਾਕਿਸਤਾਨੀ ਸਮੱਗਲਰਾਂ ਅਤੇ ਅੱਤਵਾਦੀਆਂ ਨਾਲ ਮੁਲਜ਼ਮਾਂ ਦੇ ਸਬੰਧਾਂ ਨਾਲ ਸਬੰਧਤ ਅਪਰਾਧਕ ਦਸਤਾਵੇਜ਼ ਮਿਲੇ ਹਨ। NIA ਨੇ ਇਸ ਮਾਮਲੇ ‘ਚ 1 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।