ਕੋਟਾ ‘ਚ ਇੱਕ ਚੀਤੇ ਦੇ ਪਹੁੰਚਣ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ਨੀਵਾਰ ਸਵੇਰੇ ਚੀਤਾ ਇਕ ਘਰ ‘ਚ ਦਾਖਲ ਹੋ ਗਿਆ। ਉਹ ਰਸੋਈ ਵਿਚ ਜਾ ਕੇ ਬੈਠ ਗਿਆ। ਚੀਤੇ ਨੂੰ ਰਸੋਈ ਵਿੱਚ ਵੇਖ ਕੇ ਘਰ ਵਿੱਚ ਮੌਜੂਦ ਔਰਤ ਦੇ ਹੋਸ਼ ਉੱਡ ਗਏ ਅਤੇ ਉਸ ਨੇ ਤੁਰੰਤ ਜਾਨ ਬਚਾਉਣ ਲਈ ਆਪਣੇ ਆਪ ਨੂੰ ਆਪਣੇ ਪਤੀ ਸਣੇ ਕਮਰੇ ‘ਚ ਬੰਦ ਕਰ ਲਿਆ। ਉਹ ਆਪਣੀ ਜਾਨ ਬਚਾਉਣ ਲਈ ਚੀਕਦੇ ਰਹੇ ਅਤੇ ਚੀਤਾ ਰਸੋਈ ਵਿੱਚ ਗੁਰਾਉਂਦਾ ਰਿਹਾ।
ਗੁਆਂਢੀਆਂ ਦੀ ਸੂਚਨਾ ‘ਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਚੀਤੇ ਨੂੰ ਕਾਬੂ ਕਰ ਲਿਆ। ਉਸ ਨੂੰ ਅਭੇਦਾ ਬਾਇਓਲਾਜੀਕਲ ਪਾਰਕ ਲਿਜਾਇਆ ਗਿਆ। ਪਰ ਉਦੋਂ ਤੱਕ ਉਸ ਨੇ ਚਾਰ ਵਿਅਕਤੀਆਂ ਨੂੰ ਪੰਜੇ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਮਹਾਵੀਰ ਨਗਰ ਕਾਲੋਨੀ ਸਥਿਤ ਸ਼ਿਵ ਜਯੋਤੀ ਕਾਨਵੈਂਟ ਸਕੂਲ ਦੇ ਨੇੜੇ ਸਵੇਰੇ 5 ਵਜੇ ਚੀਤਾ ਦੇਖਿਆ ਗਿਆ। ਉਸ ਨੇ ਇੱਥੇ ਵੱਖ-ਵੱਖ ਥਾਵਾਂ ‘ਤੇ 4 ਵਿਅਕਤੀਆਂ ‘ਤੇ ਹਮਲਾ ਕੀਤਾ। ਲੋਕਾਂ ਦਾ ਰੌਲਾ ਸੁਣ ਕੇ ਉਹ ਘਰ ਦੀ ਛੱਤ ’ਤੇ ਚੜ੍ਹ ਗਿਆ। ਇੱਥੋਂ ਉਹ ਪੌੜੀਆਂ ਉਤਰ ਕੇ ਘਰ ਦੀ ਰਸੋਈ ਵਿੱਚ ਪਹੁੰਚ ਗਿਆ।
ਜਦੋਂ ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਚੀਤਾ ਰਸੋਈ ‘ਚ ਸੀ। ਟੀਮ ਨੇ ਉਸ ਨੂੰ ਟ੍ਰੇਂਕੁਲਾਈਜ਼ ਕੀਤਾ ਅਤੇ ਬੇਹੋਸ਼ ਕਰ ਦਿੱਤਾ, ਫਿਰ ਇੱਕ ਸੋਟੀ ਵਿੱਚ ਇੱਕ ਕੱਪੜਾ ਬੰਨ੍ਹ ਕੇ ਉਸ ਦੀਆਂ ਅੱਖਾਂ ਦੇ ਕੋਲ ਲੈ ਕੇ ਗਏ ਤਾਂ ਕਿ ਪਤਾ ਲੱਗ ਸਕੇ ਕਿ ਉਹ ਬੇਹੋਸ਼ ਹੋ ਗਿਆ ਹੈ ਜਾਂ ਨਹੀਂ। ਇਸ ਤੋਂ ਬਾਅਦ ਉਸ ਨੂੰ ਉਥੋਂ ਲਿਜਾਇਆ ਗਿਆ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ, ਆਪਣੇ ਹੀ 2 ਵਿਧਾਇਕਾਂ ਖਿਲਾਫ ਦਿੱਤੇ ਜਾਂਚ ਦੇ ਹੁਕਮ
ਜਿਸ ਘਰ ‘ਚ ਚੀਤਾ ਵੜਿਆ ਸੀ, ਉਸ ਘਰ ‘ਚ ਰਹਿਣ ਵਾਲੀ ਊਸ਼ਾ ਨੰਦਵਾਨਾ ਨੇ ਕਿਹਾ- ਅਸੀਂ ਕਰੀਬ ਢਾਈ ਘੰਟੇ ਕਮਰੇ ‘ਚ ਕੈਦ ਰਹੇ। ਮੈਂ ਘਰ ਦਾ ਕੰਮ ਕਰ ਰਹੀ ਸੀ। ਪਤੀ ਦੂਜੇ ਕਮਰੇ ਵਿੱਚ ਸਨ ਕਿ ਗੁਰਾਉਣ ਦੀ ਆਵਾਜ਼ ਆਈ। ਜਦੋਂ ਮੈਂ ਦੇਖਿਆ ਤਾਂ ਉੱਥੇ ਇੱਕ ਚੀਤਾ ਸੀ। ਉਹ ਸਿੱਧਾ ਰਸੋਈ ਵਿਚ ਚਲਾ ਗਿਆ। ਅਸੀਂ ਪਤੀ-ਪਤਨੀ ਇੱਕ ਕਮਰੇ ਵਿੱਚ ਗਏ ਅਤੇ ਦਰਵਾਜ਼ਾ ਬੰਦ ਕਰ ਲਿਆ। ਮਦਦ ਲਈ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ। ਊਸ਼ਾ ਦੇ ਪਤੀ ਗਿਰਜਾ ਸ਼ੰਕਰ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਚੀਤਾ ਅੰਦਰ ਦਾਖਲ ਹੋਇਆ ਸੀ।
ਭਾਜਪਾ ਨੇਤਾ ਦੇਵੇਂਦਰ ਤਿਵਾਰੀ ਨੇ ਦੱਸਿਆ- ਉਨ੍ਹਾਂ ਦੇ ਦੋਸਤ ਗੋਪਾਲ ਮਹਾਵਰ ਨੇ ਗਨੌਰ ਪਾਰਕ ਇਲਾਕੇ ‘ਚ ਚੀਤੇ ਦੀ ਮੌਜੂਦਗੀ ਦੀ ਸੂਚਨਾ ਦਿੱਤੀ ਸੀ। ਜਦੋਂ ਉਨ੍ਹਾਂ ਨੇ ਬਾਹਰ ਦੇਖਿਆ ਤਾਂ ਚੀਤਾ ਗੋਪਾਲ ਮਹਾਵਰ ਦੀ ਛੱਤ ‘ਤੇ ਛਾਲ ਮਾਰ ਕੇ ਦੌੜ ਰਿਹਾ ਸੀ। ਇਸ ‘ਤੇ ਉਸ ਨੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: