ਫੈਸ਼ਨ ਕਰਕੇ ਪਹਿਨਿਆ ਟਾਈਟ ਪਹਿਰਾਵਾ ਇੰਨਾ ਵੀ ਖਤਰਨਾਕ ਹੋ ਸਕਦਾ ਹੈ ਕਿ ਕਿਸੇ ਦੀ ਜਾਨ ‘ਤੇ ਹੀ ਬਣ ਆਵੇ। ਤਾਂ ਇਹ ਬਿਲਕੁਲ ਸਹੀ ਹੈ। ਇੱਕ 25 ਸਾਲ ਦੀ ਅਮਰੀਕੀ ਕੁੜੀ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਟਾਈਟ ਹਾਫ ਜੀਨਸ ਪਹਿਨਣ ਕਾਰਨ ਉਹ ਮੁਸੀਬਤ ਵਿੱਚ ਫਸ ਗਈ ਸੀ।
ਕੁੜੀ ਨੂੰ ਖਤਰਨਾਕ ਸਕਿੱਨ ਇਨਫੈਕਸ਼ਨ ਹੋ ਗਿਆ ਸੀ। ਉਸ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ, ਬਾਅਦ ਵਿੱਚ ਉਸ ਨੂੰ ਆਈਸੀਯੂ ਤੱਕ ਸ਼ਿਫਟ ਕਰਨਾ ਪਿਆ।
ਮਿਲੀ ਜਾਣਕਾਰੀ ਮੁਤਾਬਕ ਸੈਮ ਨਾਂ ਦੀ ਇਹ ਕੁੜੀ ਉੱਤਰੀ ਕੈਰੋਲਿਨਾ ਦੀ ਰਹਿਣ ਵਾਲੀ ਹੈ। ਉਸ ਨੇ ਆਪਣੇ TikTok ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲਗਭਗ 80 ਵਾਰ ਵੇਖਿਆ ਜਾ ਚੁੱਕਾ ਹੈ। ਵੀਡੀਓ ਵਿੱਚ ਸੈਮ ਨੇ ਦੱਸਿਆ ਕਿ ਕਿਵੇਂ ਟਾਈਟ ਜੀਨਸ ਸ਼ਾਰਟਸ ਪਹਿਨਣ ਕਾਰਨ ਉਸ ਨੂੰ ਇੱਕ ਦਰਦਨਾਕ ਇਨਫੈਕਸ਼ਨ ਹੋਈ ਕਿ ਉਸ ਦੀ ਜਾਨ ‘ਤੇ ਬਣ ਆਈ।
ਇਹ ਵੀ ਵੇਖੋ :
ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food
ਸੈਮ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਉਹ ਆਪਣੇ ਬੁਆਏਫ੍ਰੈ਼ਂਡ ਨਾਲ ਡੇਟ ‘ਤੇ ਗਈ ਸੀ। ਇਸ ਦੌਰਾਨ ਬੁਆਏਫ੍ਰੈਂਡ ਦੇ ਕਹਿਣ ‘ਤੇ ਉਸ ਨੇ ਸ਼ਾਰਟਸ ਜੀਨਸ ਪਹਿਨੀ ਸੀ, ਜੋ ਬਹੁਤ ਟਾਈਟ ਸੀ। 8 ਘੰਟਿਆਂ ਤੱਕ ਇਸ ਨੂੰ ਪਹਿਨ ਕੇ ਰੱਖਿਆ ਪਰ ਜਦੋਂ ਘਰ ਪਰਤੀ ਤਾਂ ਲੱਕ ਦੇ ਹੇਠਾਂ ਦਰਦ ਰਹਿਣ ਲੱਗੀ। ਕੁਝ ਸਮੇਂ ਬਾਅਦ ਡਾਕਟਰ ਕੋਲ ਪਹੁੰਚੀ ਸੈਮ ਨੂੰ ਪਤਾ ਲੱਗਾ ਕਿ ਉਸ ਦੇ ਲੱਕ ਦੇ ਕੋਲ ਬੁਰੀ ਤਰ੍ਹਾਂ ਨਾਲ ਸਕਿੱਨ ਇਨਫੈਕਸ਼ਨ ਹੋਇਆ ਹੈ।
ਇਹ ਵੀ ਪੜ੍ਹੋ : Big Breaking : CM ਚੰਨੀ ਨੇ ਲਖੀਮਪੁਰ ਦੇ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ ਕੀਤਾ ਵੱਡਾ ਐਲਾਨ
ਪਹਿਲਾਂ ਤਾਂ ਉਸ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ, ਪਰ ਜਦੋਂ ਹਾਲਤ ਨਹੀਂ ਸੁਧਰੀ ਤਾਂ ਡਾਕਟਰ ਨੇ ਉਸ ਨੂੰ ਆਈਸੀਯੂ ਵਿੱਚ ਭਰਤੀ ਕਰ ਲਿਆ। ਇੱਕ ਹਫਤਾ ਉਹ ਆਈਸੀਯੂ ‘ਚ ਰਹੀ ਅਤੇ ਇੰਨੇ ਹੀ ਦਿਨ ਹਸਪਤਾਲ ਵਿੱਚ ਵੀ। ਦੱਸਿਆ ਗਿਆ ਹੈ ਕਿ ਉਸ ਨੂੰ ਸੈਪਸਿਸ ਤੇ ਸੇਲੁਲਿਟਿਸ ਹੋਇਆ ਸੀ। ਸੈਮ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਡਾਕਟਰਾਂ ਨੂੰ ਪੈਂਟ ਲਾਹ ਕੇ ਆਪਣੇ ਜ਼ਖਮ ਦਿਖਾਉਣੇ ਪੈਂਦੇ ਸਨ, ਜੋ ਕਾਫੀ ਮਾੜਾ ਤਜ਼ਰਬਾ ਸੀ। ਪਰ ਅਖੀਰ ਉਹ ਮੌਤ ਦੇ ਮੂੰਹ ਤੋਂ ਬਾਹਰ ਆ ਗਈ।