ਅੱਜ ਫਰੀਦਕੋਟ ਜ਼ਿਲ੍ਹੇ ਵਿੱਚ ਸਾਦਿਕ ਵਿਖੇ ਧੁੰਦ ਕਰਕੇ ਸਕੂਲੀ ਵੈਨ ਨਾਲ ਵਾਪਰੇ ਸੜਕ ਹਾਦਸੇ ਮਗਰੋਂ ਪ੍ਰਸ਼ਾਸਨ ਜਾਗ ਗਿਆ ਹੈ ਅਤੇ ਬੱਚਿਆਂ ਦੇ ਸਕੂਲ ਜਾਣ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਫਰੀਦਕੋਟ ਪ੍ਰਸ਼ਾਸਨ ਦਾ ਇਹ ਫੈਸਲਾ ਫਾਸਟ ਵੇਅ ਤੇ ਡੇਲੀ ਪੋਸਟ ਵੱਲੋਂ ਹਾਦਸੇ ਮਗਰੋਂ ਪ੍ਰਕਾਸ਼ਿਤ ਖਬਰ ਵਿੱਚ ਸਕੂਲਾਂ ਦਾ ਸਮਾਂ ਬਦਲਣ ਦਾ ਮੁੱਦਾ ਉਠਾਉਣ ਦੇ ਤੁਰੰਤ ਬਾਅਦ ਆਇਆ ਹੈ।
ਇਸ ਸੰਬੰਧੀ ਵਧੀਕ ਜ਼ਿਲ੍ਹਾ ਮੈਜਸਟ੍ਰੇਟ ਰਾਜਪਾਲ ਸਿੰਘ ਨੇ ਨੋਟੀਫਿਕੇਸ਼ ਜਾਰੀ ਕਰਕੇ ਨਿਰਦੇਸ਼ ਦੇ ਦਿੱਤੇ ਹਨ ਕਿ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਵੇਰੇ ਧੁੰਦ ਕਰਕੇ ਮੁਸ਼ਕਲ ਪੇਸ਼ ਆ ਰਹੀ ਹੈ, ਜਿਸ ਕਰਕੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਕਰਕੇ ਪ੍ਰਸ਼ਾਸਨ ਵੱਲੋਂ 21 ਦਸੰਬਰ ਤੋਂ 24 ਦਸੰਬਰ ਤੱਕ ਫਰੀਦਕੋਟ ਅਧੀਨ ਆਉਂਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਹਿਰ 3.20 ਵਰਜੇ ਤੱਕ ਕੀਤਾ ਗਿਆ ਹੈ। ਡੀਸੀ ਵੱਲੋਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰਖਦਿਆਂ ਇਕਤਰਫਾ ਪਾਸ ਕੀਤੇ ਗਏ ਹਨ।
ਦੱਸ ਦੇਈਏ ਕਿ ਪੰਜਾਬ ‘ਚ ਦੋ ਦਿਨ ਤੋਂ ਪੈ ਰਹੀ ਧੁੰਦ ਕਾਰਨ ਸੜਕ ਹਾਦਸੇ ਵੱਧ ਗਏ ਹਨ। ਤਾਜਾ ਮਾਮਲਾ ਸਦੀਕ ‘ਤੋਂ ਸਾਹਮਣੇ ਆਇਆ ਹੈ। ਅੱਜ ਸਵੇਰੇ ਸਾਦਿਕ ਨੇੜੇ ਫਰੀਦਕੋਟ ਰੋਡ ‘ਤੇ ਧੁੰਦ ਕਾਰਨ ਇਕ ਸਕੂਲ ਵੈਨ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਸਕੂਲ ਵੈਨ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ‘ਚ ਲਗਭਗ 25 ਬੱਚੇ ਸਵਾਰ ਸਨ।
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਵੈਨ ਆਦਰਸ਼ ਸਕੂਲ ਮਿੱਡੂਮਾਨ ਦੀ ਸੀ। ਸਕੂਲ ਵੈਨ ਪਿੰਡ ਮਾਨੀ ਸਿੰਘ ਵਾਲੇ ਪਾਸੇ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਜਦੋ ਵੈਨ ਸਾਦਿਕ ਫਰੀਦਕੋਟ ਮੇਨ ਸੜਕ ‘ਤੇ ਚੜ੍ਹਨ ਲੱਗੀ ਤਾਂ ਸੰਘਣੀ ਧੁੰਦ ਹੋਣ ਕਾਰਨ ਵਿਜ਼ਿਬਲਿਟੀ ਘੱਟ ਸੀ ਅਤੇ ਉਸ ਦੀ ਟੱਕਰ ਸਵਿਫਟ ਕਾਰ ਨਾਲ ਹੋ ਗਈ। ਟੱਕਰ ਕਰਨ ਵੈਨ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਟੱਕਰ ਕਾਰਨ ਕਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਪਰ ਇਸ ਹਾਦਸੇ ਵਿਚ ਕਾਰ ਸਵਾਰ ਵੀ ਵਾਲ ਵਾਲ ਬਚ ਗਏ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਵਿਗੜੇ ਹਾਲਾਤ, ਅੱਤਵਾਦ ਵਿਰੋਧੀ ਸੈਂਟਰ ‘ਤੇ ਹੀ ਅੱਤਵਾਦੀਆਂ ਦਾ ਕਬਜ਼ਾ! ਅਫ਼ਸਰ ਕੈਦ ‘ਚ
ਹਾਲਾਂਕਿ ਖੁਸ਼ਕਿਸਮਤੀ ਬੱਚਿਆਂ ਦਾ ਬਚਾਅ ਹੋ ਗਿਆ ਅਤੇ ਬਸ ਕੁਝ ਮਾਮਲੂ ਸੱਟਾਂ ਲੱਗੀਆਂ ਹਨ ਪਰ ਭਵਿੱਖ ਵਿੱਚ ਅਜਿਹਾ ਹਾਦਸਾ ਨਾ ਵਾਪਰੇ ਇਸ ਦੇ ਲਈ ਧਿਆਨ ਰਖਣਾ ਜ਼ੂਰਰੀ ਹੈ। ਇਸ ਹਾਦਸੇ ਤੋਂ ਬਾਅਦ ਬੱਚਿਆਂ ਦਾ ਸਕੂਲੀ ਸਮਾਂ ਬਦਲਣ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਵਿਚਾਰ ਕਰਕੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: