ਪੰਜਾਬ ਦੀ ਕਮਜ਼ੋਰ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਯੋਜਨਾ ਬੋਰਡ ਬਣਾ ਦਿੱਤਾ ਹੈ। ਇਸ ਦਾ ਨਾਂ ਇਕੋਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਰੱਖਿਆ ਗਿਆ ਹੈ। ਇਹ ਪਿਛਲੇ ਪੰਜਾਬ ਰਾਜ ਯੋਜਨਾ ਬੋਰਡ ਦੀ ਜਗ੍ਹਾ ਲਵੇਗਾ।
ਨਵੇਂ ਬੋਰਡ ਦੇ ਚੇਅਰਮੈਨ CM ਮਾਨ ਹੋਣਗੇ। ਉਥੇ ਵਾਈਸ ਚੇਅਰਮੈਨ ਦੇ ਤੌਰ ‘ਤੇ ਵਿੱਤ ਮੰਤਰੀ ਕੰਮ ਕਰਨਗੇ। ਇਹ ਫੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਪੰਜਾਬ ‘ਤੇ 3 ਲੱਖ ਕਰੋੜ ਦਾ ਕਰਜ਼ਾ ਹੈ। ਹੁਣੇ ਜਿਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਜਾ ਕੇ ਪੀਐੱਮ ਮੋਦੀ ਨਾਲ ਮੁਲਾਕਾਤ ਕਰਕੇ 1 ਲੱਖ ਕਰੋੜ ਦਾ ਸਪੈਸ਼ਲ ਪੈਕੇਜ ਵੀ ਮੰਗਿਆ ਸੀ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਪਹਿਲਾਂ ਤੋਂ ਚੱਲੇ ਆ ਰਹੇ ਪੰਜਾਬ ਰਾਜ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਗਿਆ। ਅਪ੍ਰੈਲ ਮਹੀਨੇ ਦੇ ਅਖੀਰ ਵਿਚ ਇਹ ਫੈਸਲਾ ਲਿਆ ਗਿਆ ਸੀ। ਇਸ ਦੀ ਵਾਈਸ ਚੇਅਰਮੈਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਸੀ ਜਿਨ੍ਹਾਂ ਨੂੰ ਸਰਕਾਰ ਨੇ ਕੈਬਨਿਟ ਰੈਂਕ ਦਿੱਤਾ ਹੋਇਆ ਸੀ।
ਪੰਜਾਬ ਇਕਾਨਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਵਿਚ ਪੰਜਾਬ ਦੇ ਸਾਰੇ ਮੰਤਰੀ ਤੇ ਸੰਸਦ ਮੈਂਬਰ ਹੋਣਗੇ। ਚੀਫ ਸਕੱਤਰ, ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ, ਪ੍ਰਿੰਸੀਪਲ ਸੈਕ੍ਰੇਟਰੀ ਟੂ ਸੀਐੱਮ ਇਸ ਦੇ ਮੈੰਬਰ ਹੋਣਗੇ। ਪਲਾਨਿੰਗ ਸੈਕ੍ਰੇਟਰੀ ਨੂੰ ਬੋਰਡ ਦਾ ਮੈਂਬਰ ਸੈਕ੍ਰੇਟਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਤੋਂ ਬਾਹਰ ਦੇ 3 ਵਾਈਸ ਚੇਅਰਮੈਨ ਵੀ ਬਣਾਏ ਜਾਣਗੇ। ਗੈਰ-ਸਰਕਾਰੀ ਵਾਈਸ ਚੇਅਰਮੈਨ ਤੇ ਮੈਂਬਰਾਂ ਦੀ ਮਿਆਦ 3 ਸਾਲ ਦੀ ਹੋਵੇਗੀ।
ਪੰਜਾਬ ਸਰਕਾਰ ਦਾ ਨਵਾਂ ਬੋਰਡ ਸੂਬੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਨਵੀਂ ਨੀਤੀਆਂ ਤਿਆਰ ਕਰੇਗਾ ਨਾਲ ਹੀ ਪੁਰਾਣੀਆਂ ਨੀਤੀਆਂ ਵਿਚ ਵੀ ਸੋਧ ਕਰੇਗਾ। ਪੰਜਾਬ ‘ਤੇ ਇਸ ਸਮੇਂ 3 ਲੱਖ ਕਰੋਰ ਦਾ ਕਰਜ਼ਾ ਹੈ। ਇਸ ਲਈ ਇਹ ਬੋਰਡ ਸਰਕਾਰ ਦੇ ਸਲਾਹਕਾਰ ਵਜੋਂ ਪੰਜਾਬ ਨੂੰ ਆਰਥਿਕ ਸੰਕਟ ਤੋਂ ਉਭਾਰਨ ਦਾ ਕੰਮ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: