ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਚੌਥਾ ਅਤੇ ਆਖਰੀ ਦਿਨ ਹੈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਸਰਕਾਰ ਵੱਲੋਂ ਲਿਆਂਦੇ ਗਏ ਭਰੋਸੇ ਦੇ ਮਤੇ ‘ਤੇ ਬਹਿਸ ਦੇ ਨਾਲ-ਨਾਲ ਭਰੋਸੇ ਵੋਟਿੰਗ ਵੀ ਹੋਵੇਗੀ। ਭਾਵੇਂ 92 ਵਿਧਾਇਕਾਂ ਵਾਲੀ ‘ਆਪ’ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਪਰ 25 ਵਿਧਾਇਕਾਂ ਵਾਲੀ ਵਿਰੋਧੀ ਧਿਰ ਆਪਣੀ ਤਾਕਤ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਜਪਾ ਦੇ ਦੋਵੇਂ ਵਿਧਾਇਕ ਅੱਜ ਸਦਨ ਦੀ ਚਰਚਾ ਅਤੇ ਬਹਿਸ ਵਿਚ ਹਿੱਸਾ ਨਹੀਂ ਲੈਣਗੇ, ਜਦਕਿ ਕਾਂਗਰਸ 18 ਵਿਧਾਇਕਾਂ ਵਾਲੀ ‘ਆਪ’ ਸਰਕਾਰ ਨੂੰ ‘ਭਰੋਸੇ ਦੇ ਮਤੇ’ ‘ਤੇ ਘੇਰਨ ਲਈ ਤਿਆਰ ਹੈ। ਤਿੰਨ ਵਿਧਾਇਕਾਂ ਵਾਲੀ ਅਕਾਲੀ ਦਲ ਅਤੇ ਇੱਕ ਵਿਧਾਇਕ ਵਾਲੀ ਬਸਪਾ ਦੇ ਵੀ ਵੋਟਿੰਗ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ‘ਆਪ’ ਸਰਕਾਰ ਨੇ ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ ‘ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਨ ਦਾ ਦੋਸ਼ ਲਾਇਆ ਸੀ। 27 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਪਰਾਲੀ ਸਾੜਨ ‘ਚ ਪਹਿਲੇ ਨੰਬਰ ‘ਤੇ ਆਇਆ ਪੰਜਾਬ, 3 ਦਿਨਾਂ ‘ਚ 136 ਮਾਮਲੇ ਆਏ ਸਾਹਮਣੇ
ਦੂਜੇ ਪਾਸੇ ਕਾਂਗਰਸੀ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸੀ ਵਿਧਾਇਕ ਸਦਨ ’ਚ ਸ਼ਮੂਲੀਅਤ ਕਰਨਗੇ ਅਤੇ ਮਤਾ ਲਿਆਉਣ ਦੀ ਸਰਕਾਰ ਦੀ ਮਨਸ਼ਾ ‘ਤੇ ਸਵਾਲ ਉਠਾਉਣਗੇ |
ਵੀਡੀਓ ਲਈ ਕਲਿੱਕ ਕਰੋ -: