ਕਿਸਾਨ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾਉਣ ਸਿੰਘੂ ਬਾਰਡਰ ਗਏ ਪੰਜਾਬ ਦੇ ਇੱਕ ਕਿਸਾਨ ਨਾਲ ਆਉਂਦੇ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਵਾਪਰਿਆ।
62 ਸਾਲਾ ਪਿਆਰਾ ਸਿੰਘ ਜਲੰਧਰ ਦੇ ਬੈਂਕ ਨਕਲੇਵ ਰਹਿਣ ਵਾਲਾ ਸੀ। ਉਹ ਪੀਐੱਨਬੀ ਬੈਂਕ ਵਿੱਚੋਂ ਬਤੌਰ ਮੈਨੇਜਰ ਸੇਵਾਮੁਕਤ ਹੋਇਆ ਸੀ ਅਤੇ ਅੱਜਕਲ੍ਹ ਖੇਤੀ ਦਾ ਕੰਮ ਸੰਭਾਲ ਰਿਹਾ ਸੀ। ਉਹ ਸਿੰਘੂ ਬਾਰਡਰ ‘ਤੇ ਆਪਣੇ ਪਰਿਵਾਰ ਨਾਲ ਕਿਸਾਨ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਆਇਆ ਸੀ। ਸ਼ਨੀਵਾਰ ਸਵੇਰੇ ਉਹ ਕਿਸਾਨਾਂ ਦੇ ਕਾਫਲੇ ਨਾਲ ਜਲੰਧਰ ਲਈ ਰਵਾਨਾ ਹੋਏ।
ਉਨ੍ਹਾਂ ਦੀ ਕਾਰ ਸ਼ੰਭੂ ਬਾਰਡਰ ਨੇੜੇ ਜਾਮ ਵਿੱਚ ਫਸ ਗਈ। ਕਾਫੀ ਦੇਰ ਤੱਕ ਜਾਮ ਵਿੱਚ ਫਸੇ ਰਹਿਣ ਤੋਂ ਬਾਅਦ ਪਿਆਰਾ ਸਿੰਘ ਅੱਗੇ ਦੀ ਸਥਿਤੀ ਵੇਖਣ ਲਈ ਕਾਰ ਵਿੱਚੋਂ ਬਾਹਰ ਆਇਆ। ਉਸ ਸਮੇਂ ਦੂਜੀ ਲੇਨ ਵਿੱਚ ਟ੍ਰੈਫਿਕ ਚੱਲ ਰਿਹਾ ਸੀ। ਜਿਵੇਂ ਹੀ ਪਿਆਰਾ ਸਿੰਘ ਦੂਜੀ ਲੇਨ ‘ਤੇ ਪਹੁੰਚਿਆ ਤਾਂ ਹਰਿਆਣਾ ਰੋਡਵੇਜ਼ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਤੇਜ਼ ਰਫ਼ਤਾਰ ਬੱਸ ਦੀ ਟੱਕਰ ਕਾਰਨ ਪਿਆਰਾ ਸਿੰਘ ਲਹੂ-ਲੁਹਾਨ ਹੋ ਗਿਆ। ਰੌਲਾ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਕਾਰ ਤੋਂ ਹੇਠਾਂ ਉਤਰੇ। ਪਿਆਰਾ ਸਿੰਘ ਨੂੰ ਅੰਬਾਲਾ ਸ਼ਹਿਰ ਦੇ ਟਰੌਮਾ ਸੈਂਟਰ ਲਿਜਾਇਆ ਗਿਆ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਚੰਡੀਗੜ੍ਹ ‘ਚ ਓਮੀਕ੍ਰੋਨ ਦੇ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਤਵਾਰ ਨੂੰ ਅੰਬਾਲਾ ਸਿਟੀ ਦੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ ਰਿਸ਼ਤੇਦਾਰ ਲਾਸ਼ ਲੈ ਕੇ ਜਲੰਧਰ ਲਈ ਰਵਾਨਾ ਹੋ ਗਏ।