ਸਰਹਿੰਦ ਜੀਟੀ ਰੋਡ ਪੁੱਲ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਵਿੱਚ ਸਵਾਰ 7 ਲੋਕਾਂ ਵਿੱਚ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਲੋਕ ਦਿੱਲੀ ਦੇ ਦੱਸੇ ਜਾ ਰਹੇ ਹਨ।
ਮ੍ਰਿਤਕਾਂ ਦੀ ਪਛਾਣ ਨੀਲਮ ਧਨੇਜਾ (50), ਨੀਲਮ ਧਮੀਜਾ (60) ਅਤੇ ਵਿਸ਼ਵੇਸ਼ਵਰ ਗਰੋਵਰ (64) ਦੋਵੇਂ ਵਾਸੀ ਦਿੱਲੀ, ਕਿਸ਼ਨ ਖਰਬੰਦਾ (60) ਅਤੇ ਪਤਨੀ ਰੇਣੂ (55) ਵਾਸੀ ਰੇਵਾੜੀ ਹਰਿਆਣਾ ਵਜੋਂ ਹੋਈ ਹੈ। ਜਖਮੀਆ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਐਰਟਿਗਾ ਕਾਰ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਆ ਰਹੀ ਸੀ, ਜੀਟੀ ਰੋਡ ‘ਤੇ ਉਸ ਦੀ ਟੱਰਕ ਨਾਲ ਸਿੱਧੀ ਟੱਕਰ ਹੋ ਗਈ। ਇਹ ਪਰਿਵਾਰ ਤੇ ਰਿਸ਼ਤੇਦਾਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਆਪਣੇ ਘਰ ਦਿੱਲੀ ਤੇ ਰੇਵਾੜੀ ਪਰਤ ਰਹੇ ਸਨ।
ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ਿਆਮ ਧਮੀਜਾ ਨੇ ਦੱਸਿਆ ਕਿ ਉਹ ਕਿਸ਼ਨ ਖਰਬੰਦਾ ਅਤੇ ਵਿਸ਼ਵੇਸ਼ਵਰ ਗਰੋਵਰ ਦੋਸਤ ਹਨ। ਬੀਤੇ ਦਿਨ ਉਹ ਆਪਣੀਆਂ ਪਤਨੀਆਂ ਸਣੇ ਆਨੰਦਪੁਰ ਸਾਹਿਬ, ਅੰਮ੍ਰਿਤਸਰ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਗਏ ਹੋਏ ਸਨ। ਉਹ ਐਤਵਾਰ ਸਵੇਰੇ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ ਕਿ ਸਰਹਿੰਦ ਨੇੜੇ ਜੀ.ਟੀ ਰੋਡ ‘ਤੇ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਸੜਕ ਦੇ ਵਿਚਕਾਰ ਪਲਟ ਗਈ, ਜਿਸ ਵਿੱਚ ਨੀਲਮ ਧਮੀਜਾ (60) ਅਤੇ ਵਿਸ਼ਵੇਸ਼ਵਰ ਗਰੋਵਰ (64) ਦੋਵੇਂ ਵਾਸੀ ਦਿੱਲੀ, ਕਿਸ਼ਨ ਖਰਬੰਦਾ (60) ਅਤੇ ਪਤਨੀ ਰੇਣੂ (55) ਵਾਸੀ ਰੇਵਾੜੀ ਹਰਿਆਣਾ ਦੀ ਮੌਤ ਹੋ ਗਈ।
ਜ਼ਖ਼ਮੀਆਂ ਵਿੱਚ ਕਾਰ ਚਾਲਕ ਹਿੰਮਤ ਸ਼ਰਮਾ ਵਾਸੀ ਰੇਵਾੜੀ, ਵੀਨਾ ਗਰੋਵਰ ਪਤਨੀ ਵਿਸ਼ਵੇਸ਼ਵਰ ਅਤੇ ਸ਼ਿਆਮ ਧਮੀਜਾ ਸ਼ਾਮਲ ਹਨ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: