ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਦੋ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਪੀਪੀਐਸ ਅਫਸਰ ਹਰਜੀਤ ਸਿੰਘ ਜੋਕਿ ਅੰਮ੍ਰਿਤਸਰ ਵਿੱਚ ADCP-1 ਵਜੋਂ ਤਾਇਨਾਤ ਸਨ, ਦੀ ਪੋਸਟਿੰਗ ਫਿਰੋਜ਼ਪੁਰ ਵਿੱਚ ਇੱਕ ਖਾਲੀ ਪੋਸਟ ‘ਤੇ ਸੁਪਰਿੰਟੈਂਡੈਂਟ ਆਫ ਪੁਲਿਸ ਇਨਵੈਸਟੀਗੇਸ਼ਨ ਵਜੋਂ ਕੀਤੀ ਗਈ ਹੈ।
ਉਥੇ ਹੀ ਪੀਪੀਐਸ ਅਫਸਰ ਹਰਵਿੰਦਰ ਸਿੰਘ, ਜੋਕਿ ਜਲੰਧਰ ਵਿੱਚ ADCP, PBI ਦੇ ਅਹੁਦੇ ‘ਤੇ ਤਾਇਨਾਤ ਸਨ, ਦੀ ਵੀ ਪੋਸਿੰਟਗ ਫਿਰੋਜ਼ਪੁਰ ਵਿੱਚ ਸੁਪਰਿੰਟੈਂਡੈਂਟ ਆਫ ਪੁਲਿਸ, ਪੀਬੀਆਈ ਵਜੋਂ ਸ਼੍ਰੀਮਤੀ ਮਨਜੀਤ ਕੌਰ PPS (DR) ਦੀ ਥਾਂ ‘ਤੇ ਕੀਤੀ ਗਈ ਹੈ। ਹਾਲਾਂਕਿ PPS ਅਧਿਕਾਰੀ ਮਨਜੀਤ ਕੌਰ ਦੀ ਤਾਇਨਾਤੀ ਸੰਬੰਧੀ ਹੁਕਮ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ‘ਚ DFSC ਸੁਰਿੰਦਰ ਬੇਰੀ ਨੇ ਸੰਭਾਲਿਆ ਅਹੁਦਾ