ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਨੇੜੇ ਵਾਹਨਾਂ ਦੇ ਤੇਜ਼ ਰਫਤਾਰ ਨਾਲ ਚਲਾਉਣ ‘ਤੇ ਰੋਕ ਲਗਾਈ ਜਾਵੇਗੀ ਤੇ ਨਾਲ ਹੀ ਸਕੂਲਾਂ ਨੇੜੇ ਵਾਹਨ ਦੀ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ‘ਚ ਸਰਕਾਰ ਪੁਲਿਸ ਕਾਰਵਾਈ ਤੱਕ ਹੀ ਸੀਮਤ ਨਹੀਂ ਰਹੇਗੀ। ਹੁਣ ਇਸ ਦੀ ਵਜ੍ਹਾ ਦੀ ਵੀ ਜਾਂਚ ਹੋਵੇਗੀ ਜਿਸ ਵਿਚ ਖਰਾਬ ਰੋਡ ਇੰਜੀਨੀਅਰਿੰਗ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ।
ਫਿਰ IIT ਮਦਰਾਸ ਤੋਂ ਉਸ ਨੂੰ ਠੀਕ ਕਰਨ ਦੇ ਸੁਝਾਅ ਦੇਵੇਗੀ ਜਿਸ ਨੂੰ ਸਰਕਾਰ ਸੜਕ ‘ਤੇ ਲਾਗੂ ਕਰੇਗੀ। ਇਸ ਲਈ ਪੰਜਾਬ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡੇਟਾਬੇਸ ਨਾਲ ਜੁੜ ਗਈ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਭੁੱਲਰ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਰੋਡ ਐਕਸੀਡੈਂਟ ਹੋਣ ‘ਤੇ ਪੁਲਿਸ ਕੇਸ ਦਰਜ ਕਰ ਲੈਂਦੀ ਸੀ। ਕਾਰਨ ਦੂਰ ਨਾ ਹੋਣ ਕਾਰਨ ਇੱਕ ਥਾਂ ‘ਤੇਹੀ ਹਾਦਸੇ ਹੁੰਦੇ ਰਹਿੰਦੇ। ਉਹ ਰੋਡ ਐਕਸੀਡੈਂਟ ਦੇ ਲਿਹਾਜ਼ ਨਾਲ ਬਲੈਕ ਸਪਾਟ ਬਣ ਜਾਂਦਾ ਸੀ।
ਇਹ ਮੋਬਾਈਲ ਐਪ ਆਧਾਰਿਤ ਸਿਸਟਮ ਹੈ। ਕਿਤੇ ਵੀ ਐਕਸੀਡੈਂਟ ਹੋਵੇਗਾ ਤਾਂ ਪੁਲਿਸ ਐਪ ਵਿਚ ਫੋਟੋ ਤੇ ਵੀਡੀਓ ਨਾਲ ਉਸ ਦਾ ਵੇਰਵਾ ਦਰਜ ਕਰੇਗੀ ਜਿਸ ਨਾਲ ਉਸ ਥਾਂ ਦੀ ਯੂਨੀਕ ਆਈਡੀ ਬਣ ਜਾਵੇਗੀ। ਇਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਜਾਂ ਲੋਕਲ ਗੌਰਮਿੰਟ ਵਿਭਾਗ ਦੇ ਇੰਜੀਨੀਅਰ ਨੂੰ ਏਰੀਆ ਦੇ ਹਿਸਾਬ ਨਾਲ ਮੋਬਾਈਲ ਐਪ ‘ਤੇ ਅਲਰਟ ਮਿਲੇਗਾ। ਉਹ ਮੌਕੇ ‘ਤੇ ਜਾਣਗੇ ਤੇ ਐਪ ‘ਚ ਸੜਕ ਦੀ ਬਨਾਵਟ ਤੋਂ ਇਲਾਵਾ ਜ਼ਰੂਰੀ ਚੀਜ਼ਾਂ ਇਸ ‘ਚ ਅਪਡੇਟ ਕਰਨਗੇ। ਫਿਰ ਇਹ ਵੇਰਵਾ IIT ਮਦਰਾਸ ਦੀ ਟੀਮ ਕੋਲ ਪਹੁੰਚ ਜਾਵੇਗਾ। ਉਹ ਦੇਖੇਗੀ ਕਿ ਉਥੇ ਸੜਕ ਦੀ ਖਰਾਬ ਮਤਲਬ ਰੋਡ ਇੰਜੀਨੀਅਰਿੰਗ ਕਿਵੇਂ ਠੀਕ ਕੀਤੀ ਜਾ ਸਕਦੀ ਹੈ। ਉਹ ਸਰਕਾਰ ਨੂੰ ਸੁਝਾਅ ਭੇਜੇਗੀ ਤੇ ਉਸ ਨੂੰ ਐਕਸੀਡੈਂਟ ਰੋਕਣ ਲਈ ਉਸ ਜਗ੍ਹਾ ‘ਤੇ ਲਾਗੂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਭੁੱਲਰ ਨੇ ਕਿਹਾ ਕਿ ਸੂਬੇ ਵਿਚ ਰੋਡ ਹਾਦਸਿਆਂ ਵਿਚ ਰੋਜ਼ਾਨਾ 10 ਤੋਂ 12 ਮੌਤਾਂ ਹੋ ਰਹੀਆਂ ਹਨ ਜੋ ਦੇਸ਼ ਵਿਚ ਰੋਜ਼ਾਨਾ 8 ਤੋਂ 9 ਮੌਤਾਂ ਦੇ ਔਸਤ ਤੋਂ ਜ਼ਿਆਦਾ ਹੈ। ਪੰਜਾਬ ਦੀ ਆਪ ਸਰਕਾਰ ਇਨ੍ਹਾਂ ਮੌਤਾਂ ਨੂੰ ਘੱਟ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਸੜਕ ਹਾਦਸਿਆਂ ਨੂੰ ਘਟਾ ਕੇ ਕੀਮਤੀ ਜ਼ਿੰਦਗੀਆੰ ਨੂੰ ਬਚਾਇਆ ਜਾਵੇਗਾ।
ਇਹ ਵੀ ਪੜ੍ਹੋ : ਗੁਜਰਾਤ ਪੁੱਜੇ CM ਮਾਨ ਨਾਲ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨੇ ਕੀਤੀ ਮੁਲਾਕਾਤ, ਦਿੱਤੀ ਜਿੱਤ ਦੀ ਵਧਾਈ
ਇਹ ਮਾਡਲ ਤਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਮੱਧਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਵੀ ਲਾਗੂ ਹੈ। ਹਾਲਾਂਕਿ ਪੰਜਾਬ ਸਰਕਾਰ ਦਾ ਤਰਕ ਹੈ ਕਿ ਉਨ੍ਹਾਂ ਨੇ ਐਡਵਾਂਸ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇਸ ਵਿਚ IRAD ਦੀ ਪੁਲਿਸ ਥਾਣੇ ਦੀ ਸੀਮਾ ਨਾਲ GIS ਮੈਪਿੰਗ ਕੀਤੀ ਗਈ ਹੈ।