ਭਾਰਤ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਟ੍ਰੈਵਲ ਏਜੰਟਾਂ ਵੱਲਂ ਠੱਗੀ ਕਰਨ ਦੇ ਤਾਂ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਹੁਣ ਇਨ੍ਹਾਂ ਦੀ ਇਸ ਤੋਂ ਵੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਪੰਜਾਬ ਸਣੇ ਹੋਰ ਰਾਜਾਂ ਤੋਂ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਅਰਬ ਦੇਸ਼ਾਂ ਵਿੱਚ ਕੰਮ ਕਰਨ ਲਈ ਜਾਣ ਵਾਲੀਆਂ ਕੁੜੀਆਂ ਉਥੇ ਟੂਰਿਸਟ ਵੀਜ਼ਾ ‘ਤੇ ਭੇਜਣ ਤੋਂ ਬਾਅਦ ਕੰਮ ‘ਤੇ ਲਗਵਾਉਣ ਦੇ ਬਹਾਨੇ ਵੇਚੀਆਂ ਜਾ ਰਹੀਆਂ ਹਨ।
ਬਹੁਤ ਸਾਰੀਆਂ ਕੁੜੀਆਂ ਦੁਬਈ, ਓਮਾਨ, ਆਬੂਧਾਬੀ, ਮਸਕਟ ਸਣੇ ਹੋਰ ਦੇਸ਼ਾਂ ਵਿੱਚ ਫਸੀਆਂ ਹੋਈਆਂ ਹਨ। ਓਮਾਨ ਤੋਂ ਪਰਤੀ ਚਰਨਜੀਤ ਕੌਰ, ਸੰਦੀਪ ਕੌਰ ਤੇ ਹੋਰ ਕੁੜੀ ਨੇ ਦੱਸਿਆ ਕਿ ਉਹ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਰਾਹੀਂ ਗਈ ਸੀ। ਏਜੰਟ ਨੇ ਉਨ੍ਹਾਂ ਨੂੰ ਓਮਾਨ ਵਿੱਚ ਮੂਲ ਤੌਰ ‘ਤੇ ਦਿੱਲੀ ਦੀ ਹੀ ਰਹਿਣ ਵਾਲੀ ਨੀਲੂ ਨਾਂ ਦੀ ਔਰਤ ਦੇ ਕੋਲ ਭੇਜਿਆ ਸੀ। ਏਜੰਟ ਨੀਲੂ ਰਾਹੀਂ ਖਰੀਦ-ਫਰੋਖਤ ਕਰਦੇ ਹਨ।
ਭਾਰਤ ਪਰਤੀਆਂ ਕੁੜੀਆਂ ਨੇ ਦੱਸਿਆ ਕਿ ਜਦੋਂ ਉਹ ਏਜੰਟ ਦੇ ਕਹੇ ਮੁਤਾਬਕ ਨੀਲੂ ਦੇ ਕੋਲ ਓਮਾਨ ਵਿੱਚ ਗਈ ਤਾਂ ਨੀਲੂ ਨੇ ਉਨ੍ਹਾ ਂਦੇ ਪਾਸਪੋਰਟ ਰੱਖ ਲਏ। ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੰਮ ਦਿਵਾ ਦੇਵੇਗੀ। ਇਸ ਮਗਰੋਂ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਕੰਮ ਲਈ ਘਰਾਂ ਵਿੱਚ ਭੇਜ ਦਿੱਤਾ। ਕੁੜੀਆਂ ਨੇ ਕਿਹਾ ਕਿ ਉਨ੍ਹਾਂ ਤੋਂ ਘਰਾਂ ਵਿੱਚ ਕੰਮ ਤਾਂ ਕਰਵਾਇਆ ਪਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ।
ਇਹ ਵੀ ਪੜ੍ਹੋ : ਪਤੀ ਦਾ ਵਿਸ਼ਵਾਸ ਜਿੱਤਣ ਲਈ ਕਾਤਲ ਬਣੀ ਪਤਨੀ, ਪ੍ਰੇਮੀ ਨੂੰ ਉਤਰਵਾਇਆ ਮੌਤ ਦੇ ਘਾਟ
ਚਰਨਜੀਤ ਨੇ ਕਿਹਾ ਕਿ ਉਸ ਦੇ ਕੋਲ ਜੋ 50 ਹਜ਼ਾਰ ਰੁਪਏ ਸਨ ਉਹ ਵੀ ਲੈ ਲਏ। ਭਾਰਤ ਪਰਤੀਆਂ ਤਿੰਨੋਂ ਕੁੜੀਆਂ ਅੰਮ੍ਰਿਤਸਰ, ਬਟਾਲਾ ਤੇ ਸੰਗਰੂਰ ਦੀਆਂ ਹਨ। ਚਰਨਜੀਤ ਕੌਰ ਸੰਗਰੂਰ ਦੀ ਕੁੜੀ ਨੇ ਦੱਸਿਆ ਕਿ ਨੀਲੂ 1500 ਰਿਆਲ (ਭਾਰਤੀ ਕਰੰਸੀ ਮੁਤਾਬਕ ਢਾਈ ਤੋਂ ਤਿੰਨ ਲੱਖ ਰੁਪਏ) ਵਿੱਚ ਵੇਚ ਦਿੰਦੇ ਹਨ। ਫਿਰ ਕੁੜੀਆਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਹੈ।
ਸੰਗਰੂਰ ਨਿਵਾਸੀ ਕੁੜੀ ਜਿਸ ਨੇ ਆਪਣਾ ਨਾਂ ਗੁਪਤ ਰਖਣ ਲਈ ਕਿਹਾ, ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਘਰਾਂ ਵਿੱਚ ਕੰਮ ਕਰਨਾ ਹੈ। ਜੇ ਉਸ ਦਾ ਕੰਮ ਪਸੰਦ ਆਇਆ ਤਾਂ ਦੋ ਸਾਲ ਦਾ ਵਰਕ ਪਰਮਿਟ ਲਗਵਾ ਦੇਣਗੇ। ਪਰ ਉਸ ਨੂੰ ਨੀਲੂ ਦੀ ਚਾਲ ਸਮਝ ਆ ਗਈ। ਕੁੜੀ ਨੇ ਦੱਸਿਆ ਕਿ ਉਸ ਨੂੰ ਘਰ ‘ਚ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਲਈ ਕਿਹਾ ਗਿਆ ਸੀ। ਪਰ ਕੰਮ ਰਾਤ 11 ਵਜੇ ਤੱਕ ਲਿਆ ਜਾਂਦਾ ਸੀ।
ਕੁੜੀਆਂ ਨੇ ਦੱਸਿਆ ਕਿ ਜਦੋਂ ਨੀਲੂ ਕੁੜੀਆਂ ਨੂੰ ਅੱਗੇ ਸ਼ੇਖਾਂ ਦੇ ਕੋਲ ਵੇਚ ਦਿੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਕੁੜੀਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਸ਼ੇਖ ਕੁੜੀਆਂ ਨੂੰ ਗੁਲਾਮਾਂ ਵਾਂਗ ਰਖਦੇ ਹਨ। ਉਨ੍ਹਾਂ ਤੋਂ ਹਰ ਤਰ੍ਹਾਂ ਦੇ ਕੰਮ ਕਰਵਾਉਂਦੇ ਹਨ। ਘਰਾਂ ਦੇ ਕੰਮ ਦੇ ਨਾਲ-ਨਾਲ ਉਨ੍ਹਾਂ ਦਾ ਸ਼ੋਸ਼ਣ ਵੀ ਕਰਦੇ ਹਨ। ਇਥੋਂ ਤਕ ਕਿ ਕੁੜੀਆਂ ਦੇ ਮਨ੍ਹਾ ਕਰਨ ‘ਤੇ ਉਨ੍ਹਾਂ ਨੂੰ ਟਾਰਚਰ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: