ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਮਰਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਇੱਕ 16 ਸਾਲਾਂ ਵਿਦਿਆਰਥਣ ਦੀ ਜਾਨ ਚਲੀ ਗਈ, ਉਥੇ ਹੀ ਹਾਦਸੇ ਵਿੱਚ 19 ਬੱਚਿਆਂ ਸਣੇ ਸਕੂਲ ਦੀ 40 ਸਾਲਾਂ ਇੱਕ ਮਹਿਲਾ ਅਟੈਂਡਂਟ ਵੀ ਜ਼ਖਮੀ ਹੋ ਗਈ। ਸਕੂਲ ਵਿੱਚ ਜਿਸ ਦਰੱਖਤ ਕਰਕੇ ਇੰਨਾ ਵੱਡਾ ਹਾਦਸਾ ਹੋਇਆ, ਉਹ ਉਹ ਲਗਭਗ 250 ਸਾਲ ਪੁਰਾਣਾ ਸੀ।
ਪ੍ਰਸ਼ਾਸਨ ਨੇ ਇਸ ਦਰੱਖਤ ਨੂੰ ਹੈਰੀਟੇਜ ਟ੍ਰੀ (ਵਿਰਾਸਤੀ ਦਰੱਖਤ) ਦਾ ਦਰਜਾ ਦੇ ਕੇ ਸੁਰੱਖਿਅਤ ਕੀਤਾ ਸੀ। ਇਸ ਨੂੰ ਸਾਰੇ ਪਾਸਿਆਂ ਤੋਂ ਸੀਮਿੰਟ ਨਾਲ ਕਵਰ ਕੀਤਾ ਹੋਇਆ ਸੀ। ਲੰਚ ਵੇਲੇ ਬੱਚੇ ਅਕਸਰ ਇਸ ਦੇ ਕੋਲ ਬੈਠ ਕੇ ਖਾਣਾ ਖਾਂਦੇ ਤੇ ਖੇਡਦੇ ਸਨ। ਅਜਿਹੇ ‘ਚ ਸਕੂਲ ਵਿੱਚ ਹੈਰੀਟੇਜ ਰੁੱਖ ਲਗਾਉਣ ‘ਤੇ ਪ੍ਰਸ਼ਾਸਨ ‘ਤੇ ਸਵਾਲ ਉਠ ਰਹੇ ਹਨ ਕਿ ਇੰਨੇ ਪੁਰਾਣੇ ਦਰੱਖਤ ਨੂੰ ਵੱਢਣ ਜਾਂ ਕੱਟਣ ਬਾਰੇ ਕਿਉਂ ਨਹੀਂ ਸੋਚਿਆ ਗਿਆ?
ਇਸ ਦਰਖਤ ਬਾਰੇ ਲਿਖਿਆ ਹਇਆ ਹੈ ਕਿ ਮੈਂ 250 ਸਾਲ ਪੁਰਾਣਾ ਹਾਂ, ਪਰ ਫਿਰ ਵੀ ਬੱਚਿਆਂ ਨਾਲ ਘਿਰਿਆ ਹੋਣ ਕਰਕੇ ਬਹੁਤ ਜਵਾਨ ਅਤੇ ਤਾਜ਼ਾ ਮਹਿਸੂਸ ਕਰਦਾ ਹਾਂ। ਇਸ ਸਕੂਲ ਦੀ ਇਮਾਰਤ ਮੇਰੇ ਸਾਹਮਣੇ ਬਣੀ ਸੀ। ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਮੈਨੂੰ ਪਿਆਰ ਕਰਦੇ ਹਨ। ਮੈਨੂੰ ਪਿੱਪਲ ਵਜੋਂ ਜਾਣਿਆ ਜਾਂਦਾ ਹੈ ਅਤੇ ਮੇਰਾ ਵਿਗਿਆਨਕ ਨਾਮ ਫਿਕਸ ਰੀਲੀਜੀਓਸਾ ਹੈ।
ਮੈਂ 70 ਫੁੱਟ ਲੰਮਾ ਹਾਂ ਅਤੇ ਮੇਰੇ ਪੱਤੇ ਦਿਲ ਦੇ ਆਕਾਰ ਦੇ ਹਨ। ਬੱਚੇ ਮੇਰੇ ਪੱਤਿਆਂ ਦੀਆਂ ਨਾੜੀਆਂ ਦੇ ਪੈਟਰਨਾਂ ਦੀ ਵਰਤੋਂ ਕਰਕੇ ਸੁੰਦਰ ਕਾਰਡ ਬਣਾਉਂਦੇ ਹਨ। ਕਈ ਮੌਕਿਆਂ ‘ਤੇ ਬੱਚੇ ਮੇਰੇ 33 ਫੁੱਟ ਮੋਟੇ ਢਿੱਡ (ਤਣੇ) ਨੂੰ ਡੈਕੋਰੇਟ ਕਰਦੇ ਹਨ। ਉਹ ਮੇਰੇ ਸੈਕਟਰ 9ਏ ਸਥਿਤ ਮੇਰੇ ਵਿਰਾਸਤੀ ਦਰੱਖਤ ਭਰਾਵਾਂ ਨੂੰ ਵੀ ਮਿਲਦੇ ਹਨ ਤੇ ਹੈਲੋ ਬੋਲਦੇ ਹਨ। ਮੇਰੇ ਪਰਿਵਾਰ ਦੇ ਤਕਨੀਕੀ ਵੇਰਵਿਆਂ ਲਈ QR ਕੋਡ ਨੂੰ ਸਕੈਨ ਕਰੋ।’
ਇਸ ਹਾਦਸੇ ਮਗਰੋਂ ਹੋਰਟੀਕਲਚਰ ਵਿੰਗ ਦੇ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ। ਇਹ ਟੀਮਾਂ ਸ਼ਹਿਰ ਦੇ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਨੇੜੇ ਲੱਗੇ ਅਜਿਹੇ ਦਰੱਖਤਾਂ ਦੀ ਚੈਕਿੰਗ ਕਰ ਰਹੀਆਂ ਹਨ ਤਾਂ ਜੋ ਅਜਿਹੀ ਕੋਈ ਹੋਰ ਘਟਨਾ ਨਾ ਵਾਪਰੇ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਕਈ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਸੈਕਟਰ-3 ਥਾਣਾ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਡਿੱਗੇ ਦਰੱਖਤ ਦੀਆਂ ਟਾਹਣੀਆਂ ਨੂੰ ਕੱਟਣ ਲਈ ਕਰੇਨ ਦੀ ਵਰਤੋਂ ਕੀਤੀ ਗਈ। ਰਾਹਤ ਕਾਰਜ ਕਾਫੀ ਦੇਰ ਤੱਕ ਜਾਰੀ ਰਹੇ।