ਅੱਜ ਭਾਰਤ ਦੇ ਸਾਰੇ ਰਾਜਾਂ ਵਿੱਚ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਤਿਰੰਗਾ ਲਹਿਰਾਇਆ ਗਿਆ। ਦਿੱਲੀ ਦੇ ਕਰਤੱਵਯ ਮਾਰਗ ‘ਤੇ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਸ ਦੀ ਖੂਬਸੂਰਤੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚਾਲੇ ਸਭ ਤੋਂ ਜ਼ਿਆਦਾ ਚਰਚਾ ਸ਼੍ਰੀਨਗਰ ਦੇ ਲਾਲ ਚੌਕ ਸਥਿਤ ਕਲਾਕ ਟਾਵਰ ‘ਤੇ ਤਿਰੰਗਾ ਲਹਿਰਾਉਣ ਦੀ ਹੈ। 1990 ਤੋਂ ਬਾਅਦ ਦੂਜੀ ਵਾਰ ਅੱਜ ਲਾਲ ਚੌਕ ਦੇ ਕਲਾਕ ਟਾਵਰ ‘ਤੇ ਤਿਰੰਗਾ ਲਹਿਰਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2022 ‘ਚ ਲਾਲ ਚੌਕ ‘ਤੇ ਤਿਰੰਗਾ ਲਹਿਰਾਇਆ ਗਿਆ ਸੀ।
74ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਅੱਜ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਲਾਲ ਚੌਕ ‘ਤੇ ਤਿਰੰਗਾ ਲਹਿਰਾਇਆ ਗਿਆ। ਸ਼ਹਿਰ ਦੀਆਂ ਤਸਵੀਰਾਂ ਵਿੱਚ ਲਾਲ ਚੌਕ ਵਿੱਚ ਘੰਟਾਘਰ ਦੇ ਉੱਪਰ ਕੌਮੀ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਲਾਲ ਚੌਕ ਸਥਿਤ ਘੰਟਾਘਰ ਕਸ਼ਮੀਰ ਦੀ ਰਾਜਨੀਤੀ ਨੂੰ ਲੈ ਕੇ ਹਮੇਸ਼ਾ ਹੀ ਬਹੁਤ ਮਹੱਤਵ ਰੱਖਦਾ ਹੈ। ਇਹ ਦੂਜਾ ਸਾਲ ਹੈ ਜਦੋਂ ਇਸ ਪ੍ਰਸਿੱਧ ਸਥਾਨ ‘ਤੇ ਭਾਰਤੀ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ। ਇਤਿਹਾਸ ਵਿੱਚ ਪਹਿਲੀ ਵਾਰ, 2022 ਵਿੱਚ ਦੇਸ਼ ਦੇ 73ਵੇਂ ਗਣਤੰਤਰ ਦਿਵਸ ਨੂੰ ਮਨਾਉਣ ਲਈ ਸ਼੍ਰੀਨਗਰ ਦੇ ਮਸ਼ਹੂਰ ਲਾਲ ਚੌਕ ਖੇਤਰ ਵਿੱਚ ਘੰਟਾਘਰ ਦੇ ਉੱਪਰ ਭਾਰਤੀ ਤਿਰੰਗਾ ਲਹਿਰਾਇਆ ਗਿਆ ਸੀ।
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਾਲ ਚੌਕ ਕੁਝ ਸੁੰਨਸਾਨ ਰਿਹਾ। ਪਰ ਇਲਾਕੇ ਵਿੱਚ ਦੁਕਾਨਾਂ ਖੁੱਲ੍ਹੀਆਂ ਸਨ। ਲਾਲ ਚੌਂਕ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਲਾਲ ਚੌਂਕ ਦੇ ਮਾਹੌਲ ਵਿੱਚ ਸ਼ਾਂਤੀ ਛਾ ਗਈ।
ਲਾਲ ਚੌਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਸਥਾਨਕ ਨੌਜਵਾਨ ਨੇ ਲਿਖਿਆ, ”1990 ਤੋਂ ਬਾਅਦ ਪਹਿਲੀ ਵਾਰ, ਕਸ਼ਮੀਰੀ ਹਿੰਦੂ ਕਤਲੇਆਮ ਤੋਂ ਬਾਅਦ ਪਹਿਲੀ ਵਾਰ ਲਾਲ ਚੌਕ ‘ਤੇ ਦੁਕਾਨਾਂ ਖੁੱਲ੍ਹੀਆਂ ਹਨ, ਕੋਈ ਹੁਰੀਅਤ ਨਹੀਂ, ਕੋਈ ਕਰਫਿਊ ਨਹੀਂ, ਕੋਈ ਬੰਦ ਕਾਲ ਨਹੀਂ ਹੈ। ਇੱਕ ਕਸ਼ਮੀਰੀ ਹਿੰਦੂ ਹੋਣ ਦੇ ਨਾਤੇ ਮੈਨੂੰ ਆਪਣੇ ਪ੍ਰਧਾਨ ਮੰਤਰੀ ‘ਤੇ ਭਰੋਸਾ ਹੈ।”
ਇਹ ਵੀ ਪੜ੍ਹੋ : MPs ਨੂੰ ਘੱਟ ਸੈਲਰੀ, ਖੁਫੀ ਏਜੰਸੀਆਂ ਦੇ ਖਰਚੇ ‘ਚ ਕਟੌਤੀ, ਕੰਗਾਲ ਪਾਕਿਸਤਾਨ ਬਚਾ ਰਿਹੈ ਪਾਈ-ਪਾਈ
ਹਾਲਾਂਕਿ, ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਖੁੱਲ੍ਹੀਆਂ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਇਸ ਨੂੰ ਆਮ ਸਥਿਤੀ ਦਿਖਾਉਣ ਲਈ ਇੱਕ ਜ਼ਬਰਦਸਤੀ ਕਦਮ ਕਰਾਰ ਦਿੱਤਾ ਗਿਆ ਸੀ। ਉਸ ਨੇ ਟਵੀਟ ਕੀਤਾ, “ਜਦੋਂ ਕਿ ਬਾਕੀ ਭਾਰਤ ਕੱਲ੍ਹ ਨੂੰ ਗਣਤੰਤਰ ਦਿਵਸ ਛੁੱਟੀ ਵਜੋਂ ਮਨਾਏਗਾ, ਕਸ਼ਮੀਰ ਵਿੱਚ ਦੁਕਾਨਦਾਰਾਂ ਨੂੰ ਕਥਿਤ ਤੌਰ ‘ਤੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਜਾਂ ਨਤੀਜੇ ਭੁਗਤਣ ਦੇ ਹੁਕਮ ਦਿੱਤੇ ਗਏ ਹਨ। ਆਮ ਸਥਿਤੀ ਨੂੰ ਦਰਸਾਉਣ ਲਈ ਕਈ ਅਸਾਧਾਰਨ ਅਤੇ ਸਖ਼ਤ ਕਦਮਾਂ ਵਿੱਚੋਂ ਇੱਕ ਹੈ।”
ਵੀਡੀਓ ਲਈ ਕਲਿੱਕ ਕਰੋ -: