ਬਠਿੰਡਾ ਸ਼ਹਿਰ ਵਿੱਚ ਵਧਦੀ ਲੁੱਟ-ਖੋਹਾਂ ਦੀਆਂ ਘਟਨਾਵਾਂ ਤੋਂ ਲੋਕਾਂ ਵਿੱਚ ਦਹਿਸ਼ਤ ਹੈ। ਦੂਜੇ ਪਾਸੇ ਇਨ੍ਹਾਂ ਸਾਰਿਆਂ ਦੇ ਬਾਵਜੂਦ ਪੁਲਿਸ ਹੱਥ ਰਖ ਕੇ ਬੈਠੀ ਹੈ। ਬੀਤੀ ਦੇਰ ਸ਼ਾਮ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਸੁਪਰਮਾਰਕੀਟ ਵਿਚ ਇੱਕ ਮਹਿਲਾ ਤੋਂ ਉਸ ਦਾ ਬੱਚਾ ਖੋਹਣ ਦੀ ਕੋਸ਼ਿਸ਼ ਕੀਤੀ। ਇਸੇ ਵਿਚਾਲੇ ਸੰਘਰਸ਼ ਦੌਰਾਨ ਲੁਟੇਰਿਆਂ ਨੇ ਮਹਿਲਾ ਨੂੰ ਧੱਕਾ ਦੇ ਕੇ ਹੇਠਾਂ ਡਿਗਾ ਦਿੱਤਾ ਅਤੇ ਬੱਚਾ ਵੀ ਜ਼ਮੀਨ ‘ਤੇ ਡਿੱਗ ਗਿਆ। ਉਦੋਂ ਤੋਂ ਉਥੇ ਮੌਜੂਦ ਦੂਜੀ ਮਹਿਲਾ ਨੇ ਕਿਸੇ ਤਰ੍ਹਾਂ ਬੱਚੇ ਨੂੰ ਉਠਾ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਔਰਤ ਨੇ ਫੋਨ ਤੇ ਕੈਸ਼ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਗੁਰਦਾਸਪੁਰ : ਘਰ ‘ਚੋਂ 17 ਕੋਬਰਾ ਸੱਪ ਦੇ ਬੱਚੇ ਮਿਲਣ ਨਾਲ ਫੈਲੀ ਦਹਿਸ਼ਤ, ਨਰ-ਮਾਦਾ ਦੀ ਭਾਲ ਜਾਰੀ
ਪੀੜਤ ਮਹਿਲਾ ਸੁਸ਼ੀਲਾ ਤੰਬਰ ਪਤਨੀ ਵਿਕਰਮ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਲਾ ਸਸ਼ਕਤੀਕਰਨ ਬਾਰੇ ਬਿਆਨ ਦਿੰਦੇ ਹਨ, ਜਦਕਿ ਔਰਤਾਂ ਨਾ ਤਾਂ ਘਰ ਵਿੱਚ ਸੁਰੱਖਿਅਤ ਹਨ ਅਤੇ ਨਾ ਹੀ ਬਾਹਰ ਸੁਰੱਖਿਅਤ ਹਨ।
ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵਿਜੇ ਕੁਮਾਰ ਪੁੱਤਰ ਭਗਤ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਕਰੀਬ 9 ਵਜੇ ਮੋਟਰਸਾਈਕਲ ‘ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਹਮਲਾ ਕਰ ਦਿੱਤਾ ਉਸ ਤੋਂ ਉਸ ਦਾ ਮੋਬਾਈਲ ਫੋਨ ਅਤੇ 2500 ਰੁਪਏ ਲੁੱਟ ਲਏ। ਉਸ ਨੇ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਪੀੜਤ ਨੇ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਅਜਿਹਾ ਇਤਿਹਾਸਕ ਬਦਲਾਅ ਦੀ ਉਮੀਦ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: