ਯੂਪੀ ਦੇ ਸ਼ਾਹਜਹਾਂਪੁਰ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। 42 ਲੋਕਾਂ ਨਾਲ ਭਰੀ ਟਰਾਲੀ ਪੁਲ ਤੋਂ ਹੇਠਾਂ ਗਰਾਰਾ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਉਥੇ ਭੜਥੂ ਮਚ ਗਿਆ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸੀਐਚਸੀ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਅਜਮਤਪੁਰ ‘ਚ ਕਰਵਾਈ ਜਾ ਰਹੀ ਭਾਗਵਤ ਕਥਾ ਲਈ ਸ਼ਨੀਵਾਰ ਦੁਪਹਿਰ ਨੂੰ ਲੋਕ ਦੋ ਟਰਾਲੀਆਂ ‘ਚ ਗਰਾਰਾ ਨਦੀ ‘ਚੋਂ ਜਲ ਲੈਣ ਲਈ ਜਾ ਰਹੇ ਸਨ। ਜਲ ਲੈ ਕੇ ਸਾਰੇ ਪਿੰਡ ਨੂੰ ਰਵਾਨਾ ਹੋ ਗਏ। ਦੋਵੇਂ ਟਰਾਲੀਆਂ ਵਿੱਚ ਅੱਗੇ ਨਿਕਲਣ ਦੀ ਹੋੜ ਲੱਗ ਗਈ। ਦੋਵੇਂ ਇੱਕ-ਦੂਜੇ ਨੂੰ ਪਛਾੜਣ ਲੱਗੇ। ਇਸ ਦੌਰਾਨ ਇੱਕ ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਪੁਲ ਤੋਂ ਹੇਠਾਂ ਡਿੱਗ ਗਈ। ਟਰਾਲੀ ਵਿੱਚ ਕਰੀਬ 42 ਲੋਕ ਸਵਾਰ ਸਨ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਹਾਦਸੇ ਤੋਂ ਬਾਅਦ ਹਾਹਾਕਾਰ ਮੱਚ ਗਈ। ਹਰ ਕੋਈ ਕਾਹਲੀ ਨਾਲ ਇੱਕ-ਦੂਜੇ ਨੂੰ ਬਚਾਉਣ ਲੱਗ ਪਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਵਿਧਾਇਕ ਸਰੋਨਾ ਕੁਸ਼ਵਾਹਾ ਅਤੇ ਸਾਬਕਾ ਵਿਧਾਇਕ ਰੋਸ਼ਨ ਲਾਲ ਵਰਮਾ ਵੀ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਦਿਲਾਸਾ ਦਿੱਤਾ। ਕੋਤਵਾਲ ਰਾਜਕੁਮਾਰ ਸ਼ਰਮਾ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਕਈ ਐਂਬੂਲੈਂਸਾਂ ਰਾਹੀਂ ਸੀ.ਐੱਚ.ਸੀ. ਰਹੁੰਚਾਇਆ ਗਿਆ। ਐਸਪੀ ਐਸ ਆਨੰਦ ਨੇ ਦੱਸਿਆ ਕਿ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਦੇ ਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਹਤ ਟੀਮਾਂ ਲੱਗੀਆਂ ਹੋਈਆਂ ਹਨ, ਉੱਚ ਅਧਿਕਾਰੀ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ‘ਜੇ ਮੈਂ ਬੇਈਮਾਨ ਹਾਂ ਤਾਂ ਦੁਨੀਆ ‘ਚ ਕੋਈ ਈਮਾਨਦਾਰ ਨਹੀਂ’- ਕੇਜਰੀਵਾਲ ਦਾ PM ਮੋਦੀ ‘ਤੇ ਨਿਸ਼ਾਨਾ
ਪੁਲ ਦੇ ਹੇਠਾਂ ਜਿਹੜੀ ਨਦੀ ਸੀ, ਉਸ ਵਿਚ ਪਾਣੀ ਨਹੀਂ ਸੀ। ਇਸ ਕਾਰਨ ਜਾਂ ਤਾਂ ਉਥੇ ਰੇਤ ਨਜ਼ਰ ਆ ਰਹੀ ਸੀ ਜਾਂ ਰੇਤ ‘ਤੇ ਲਾਸ਼ਾਂ ਪਈਆਂ ਸਨ। ਜਿਧਰ ਵੇਖਦੇ, ਉਧਰ ਸਿਰਫ਼ ਲਾਸ਼ਾਂ ਹੀ ਦਿਸ ਰਹੀਆਂ ਸਨ, ਜੋ ਬਚੇ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਿੱਥੇ ਲਾਸ਼ਾਂ ਪਈਆਂ ਸਨ, ਉਨ੍ਹਾਂ ਦੇ ਪਰਿਵਾਰਾਂ ਵਿੱਚ ਮਾਤਮ ਛਾ ਗਿਆ।
ਵੀਡੀਓ ਲਈ ਕਲਿੱਕ ਕਰੋ -: