ਕੀਨੀਆ ਵਿਚ ਇਕ ਸੜਕ ਦੁਰਘਟਨਾ ਵਿਚ 48 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਦੋਂ ਹੋਇਆ, ਜਦੋਂ ਸ਼ਿਪਿੰਗ ਕੰਟੇਨਰ ਲੈ ਜਾ ਰਿਹਾ ਇਕ ਟਰੱਕ ਸੜਕ ਤੋਂ ਉਤਰ ਗਿਆ। ਟਰੱਕ ਨੇ ਪਹਿਲਾਂ ਬੱਸ ਸਟਾਪ ‘ਤੇ ਮਿੰਨੀ ਬੱਸ ਨੂੰ ਕੁਚਲਿਆ, ਫਿਰ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਹਾਦਸਾ ਕੀਨੀਆ ਦੀ ਰਾਜਧਾਨੀ ਨੌਰਬੀ ਤੋਂ 200 ਕਿਲੋਮੀਟਰ ਦੂਰ ਹੋਇਆ।
ਸਥਾਨਕ ਪੁਲਿਸ ਕਮਾਂਡਰ ਨੇ ਦੱਸਿਆ ਕਿ ਐਕਸੀਡੈਂਟ ਕੇਰੀਚੋ ਤੇ ਨਾਕੁਰੂ ਸ਼ਹਿਰ ਵਿਚ ਹਾਈਵੇ ‘ਤੇ ਹੋਇਆ। 30 ਲੋਕ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਮਰਨ ਵਾਲਿਆਂ ਦੀ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਪਹਿਲਾ ਜੱਥਾ ਰਵਾਨਾ, ਹੁਣ ਤੱਕ 3 ਲੱਖ ਤੋਂ ਜ਼ਿਆਦਾ ਸ਼ਰਧਾਲੂ ਕਰਾ ਚੁੱਕੇ ਰਜਿਸਟ੍ਰੇਸ਼ਨ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਸੀਂ ਦੇਖਿਆ ਕਿ ਇਕ ਤੇਜ਼ ਰਫਤਾਰ ਟਰੱਕ ਹਾਈਵੇ ਤੋਂ ਹੇਠਾਂ ਉਤਰ ਗਿਆ। ਟਰੱਕ ਨੇ ਵਾਹਨਾਂ ਨੂੰ ਟੱਕਰ ਮਾਰੀ ਤੇ ਫਿਰ ਪੈਦਲ ਚੱਲ ਰਹੇ ਲੋਕਾਂ ‘ਤੇ ਚੜ੍ਹ ਗਿਆ।
ਵੀਡੀਓ ਲਈ ਕਲਿੱਕ ਕਰੋ -: