ਜਲੰਧਰ ‘ਚ ਲੁਧਿਆਣਾ ਹਾਈਵੇਅ ‘ਤੇ ਹਵੇਲੀ ਨੇੜੇ ਫਲਾਈਓਵਰ ਤੋਂ ਇਕ ਟਰੱਕ ਹੇਠਾਂ ਡਿੱਗ ਗਿਆ। ਟਰੱਕ ਡ੍ਰਾਈ ਫਰੂਟ ਦੀਆਂ ਬੋਰੀਆਂ ਨਾਲ ਲੱਦਿਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਹਾਈਵੇਅ ‘ਤੇ ਕਰੀਬ 2 ਕਿਲੋਮੀਟਰ ਤੱਕ ਜਾਮ ਲੱਗ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਦੀ ਭਾਲ ਕੀਤੀ ਪਰ ਦੋਵੇਂ ਮੌਕੇ ਤੋਂ ਲਾਪਤਾ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਈਵੇਅ ’ਤੇ ਲੱਗੇ ਜਾਮ ਨੂੰ ਖੋਲ੍ਹਿਆ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਪੁੱਲ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਿਆ। ਸ਼ੁਕਰ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉੱਥੇ ਕੋਈ ਨਹੀਂ ਸੀ। ਨਹੀਂ ਤਾਂ ਹੋਰ ਲੋਕਾਂ ਦੀ ਜਾਨ ਜਾ ਸਕਦੀ ਸੀ। ਪੁੱਲ ਤੋਂ ਰੇਲਿੰਗ ਤੋੜ ਕੇ ਜਿਸ ਥਾਂ ’ਤੇ ਟਰੱਕ ਡਿੱਗਿਆ ਹੈ, ਉਥੇ ਅਕਸਰ ਲੋਕਾਂ ਦੀ ਭੀੜ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡ੍ਰਾਈ ਫਰੂਟ ਨਾਲ ਭਰਿਆ ਇਹ ਟਰੱਕ ਪਾਕਿਸਤਾਨ ਤੋਂ ਆਇਆ ਸੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ‘ਚ ਡੁੱਬਿਆ ਨੌਜਵਾਨ, ਮ੍ਰਿ.ਤਕ ਦੇਹ ਬਰਾਮਦ
ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ। ਹਾਦਸੇ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਮੁਲਾਜ਼ਮ ਨੇ ਮੌਕੇ ਤੇ ਪਹੁੰਚ ਕੇ ਜਾਮ ਨੂੰ ਖੁਲਵਾਇਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਅਤੇ ਕੰਡਕਟਰ ਵਿੱਚੋਂ ਕੋਈ ਵੀ ਮੌਕੇ ’ਤੇ ਮੌਜੂਦ ਨਹੀਂ ਸੀ। ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਟਰੱਕ ਚਲਾਉਂਦੇ ਸਮੇਂ ਡਰਾਈਵਰ ਦੀ ਅੱਖ ਲੱਗ ਗਈ ਹੋ ਸਕਦੀ ਹੈ। ਇਹ ਹਾਦਸਾ ਸੁੱਤੇ ਪਏ ਹੋਣ ਕਾਰਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: