ਕੈਨੇਡਾ ਸਰਕਾਰ ਦੇ ਮੰਤਰੀ ਸ਼ਾਨ ਫ੍ਰੇਜਰ ਨੇ ਸੰਕੇਤ ਦਿੱਤੇ ਹਨ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ੇ ਦਾ ਮੁਲਾਂਕਣ ਕਰਨ ਦੀ ਲੋੜ ਹੈ ਤੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਗਿਣਤੀ ਨੂੰ ਸੀਮਤ ਕੀਤਾ ਜਾ ਸਕਦਾ ਹੈ। ਫ੍ਰੇਜਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ਵਿਚ ਤੇਜ਼ੀ ਨਾਲ ਆ ਰਹੇ ਵਿਦਿਆਰਥੀਆਂ ਕਰਕੇ ਜ਼ਮੀਨ ਤੇ ਮਕਾਨ ਦੇ ਰੇਟਾਂ ‘ਤੇ ਕਾਫੀ ਬੁਰਾ ਪ੍ਰਭਾਵ ਪੈ ਰਿਹਾ ਹੈ। ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਦੇ ਬਿਆਨ ਦਾ ਪੰਜਾਬ ‘ਚ ਡੂੰਘਾ ਪ੍ਰਭਾਵ ਪਿਆ ਹੈ।
ਇਸ ਫੈਸਲੇ ਨਾਲ ਭਾਰਤੀਆਂ ਦਾ ਉਥੇ ਜਾਣ ਦਾ ਸੁਪਨਾ ਟੁੱਟ ਸਕਦਾ ਹੈ। ਕੈਨੇਡਾ ਵਿਚ ਲੋਕਾਂ ਦੇ ਰਹਿਣ ਦੀ ਜਗ੍ਹਾ ਘੱਟ ਪੈ ਰਹੀ ਹੈ। ਇਸ ਲਈ ਇਹ ਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਤੇ ਲਗਾਮ ਲਗਾਉਣ ਦੀ ਤਿਆਰੀ ਵਿਚ ਹੈ। 2022 ਵਿਚ ਕੈਨੇਡਾ ਵਿਚ 184 ਦੇਸ਼ਾਂਤੋਂ 8 ਲੱਖ ਤੋਂ ਜ਼ਿਆਦਾ ਵਿਦਿਆਰਥੀ ਆਏ ਜਦੋਂ ਕਿ 2015 ਵਿਚ ਇਹ ਗਿਣਤੀ 4 ਲੱਖ ਤੋਂ ਘੱਟ ਸੀ।
ਕੈਨੇਡਾ ਦੇ ਓਟਵਾ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੀਡਰ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਇਹ ਭੀੜ ਆਉਣਾ ਸਿਆਸਤ ਦਾ ਇਕ ਹਿੱਸਾ ਸੀ। ਕੈਨੇਡਾ 2024 ਤੱਕ ਆਪਣੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਵਿਚ ਇਕ ਨਵੇਂ ਭਰੋਸੇਯੋਗ ਢਾਂਚੇ ਨੂੰ ਲਾਗੂ ਕਰਨ ਦੀ ਯੋਜਨਾ ਬਣਾਰਿਹਾ ਹੈ। ਪਿਛਲੇ 7 ਸਾਲਾਂ ਵਿਚ ਘਰਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।
ਕੈਨੇਡਾ ਸਟੱਡੀ ਵੀਜ਼ਾ ਦੇ ਮਾਹਿਰ ਰਮਨ ਕੁਮਾਰ ਨੇ ਕਿਹਾ ਕਿ ਕੁਝ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਸੰਸਥਾਵਾਂ ਨੂੰ ਭਰੋਸੇਯੋਗ ਸੰਸਥਾ ਵਜੋਂ ਨਾਮਜ਼ਦ ਕੀਤੇ ਜਾਣ ਦੀ ਤਿਆਰੀ ਹੈ। ਜੇਕਰ ਇਹ ਫੈਸਲਾ ਹੁੰਦਾ ਹੈ ਤਾਂ ਇਸ ਦੀ ਲਪੇਟ ਵਿਚ ਕਈ ਅਜਿਹੇ ਕਾਲਜ ਆ ਜਾਣਗੇ ਜਿਸ ਦਾ ਮਕਸਦ ਸਿਰਫ ਡਿਗਰੀ ਦੇ ਕੇ ਬੱਚਿਆਂ ਨੂੰ ਵਰਕ ਪਰਮਿਟ ਤੱਕ ਭੇਜਣਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਟਰੱਕ ਨੇ ਔਰਤ ਨੂੰ ਕੁ.ਚਲਿਆ, ਡਰਾਈਵਰ ਖੁਦ ਲੈ ਕੇ ਗਿਆ ਹਸਪਤਾਲ, ਮਹਿਲਾ ਦੀ ਹਾਲਤ ਨਾਜ਼ੁਕ
ਸਟੱਡੀ ਵੀਜ਼ਾ ਮਾਹਿਰ ਸੁਕਾਂਤ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਜਨਵਰੀ ਸਮੈਸਟਰ ਦੀ ਤਿਆਰੀ ਹੋ ਰਹੀ ਹੈ ਤੇ ਸਾਰੇ ਕਾਲਜਾਂ ਦੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ। ਇਸ ਲਈ ਜੇਕਰ ਵਿਦਿਆਰਥੀ ‘ਤੇ ਕੋਈ ਫੈਸਲਾ ਆਉਂਦਾ ਹੈ ਤਾਂ ਇਹ ਕਾਫੀ ਨਿਰਾਸ਼ਾਜਨਕ ਹੋਵੇਗਾ। ਬੱਚੇ ਫੀਸ ਅਦਾ ਕਰ ਚੁੱਕੇ ਹਨ, ਸਟੱਡੀ ਵੀਜ਼ਾ ਦੀ ਪ੍ਰਕਿਰਿਆ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: