ਫਲਾਈਟ ਮਗਰੋਂ ਹੁਣ ਰੇਲ ਗੱਡੀ ਵਿੱਚ ਪੇਸ਼ਾਬਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ-ਕੋਲਕਾਤਾ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ‘ਤੇ ਇਕ ਮਹਿਲਾ ਯਾਤਰੀ ਦੇ ਸਿਰ ‘ਤੇ ਪਿਸ਼ਾਬ ਕਰਨ ਦੇ ਦੋਸ਼ ‘ਚ ਪੁਲਿਸ ਨੇ ਯਾਤਰਾ ਟਿਕਟ ਜਾਂਚਕਰਤਾ (ਟੀਟੀਈ) ਨੂੰ ਗ੍ਰਿਫ਼ਤਾਰ ਕੀਤਾ ਹੈ। ਜੀਆਰਪੀ ਨੇ ਪਤੀ ਰਾਜੇਸ਼ ਦੀ ਤਹਿਰੀਰ ‘ਤੇ ਰਿਪੋਰਟ ਦਰਜ ਕਰਕੇ ਦੋਸ਼ੀ ਟੀਟੀਈ ਨੂੰ ਜੇਲ੍ਹ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟੀ.ਟੀ.ਈ. ਨਸ਼ੇ ਵਿੱਚ ਸੀ।
ਪੁਲਿਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਰੇਲਵੇ ਯਾਤਰੀ ਰਾਜੇਸ਼ ਨੇ ਰੇਲਵੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੀ ਪਤਨੀ ਨਾਲ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਿਹਾ ਸੀ। ਅੱਧੀ ਰਾਤ ਦੇ ਕਰੀਬ ਬਿਹਾਰ ਦੇ ਰਹਿਣ ਵਾਲੇ ਟੀਟੀਈ ਮੁੰਨਾ ਲਾਲ ਨੇ ਕੋਚ ਨੰਬਰ ਏ-1 ਵਿੱਚ ਉਸ ਦੀ ਪਤਨੀ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉਸਦੇ ਪਤੀ ਅਤੇ ਹੋਰ ਯਾਤਰੀਆਂ ਨੇ ਟੀਟੀਈ ਨੂੰ ਫੜ ਲਿਆ ਅਤੇ ਉਸ ਨੂੰ ਕੁੱਟਿਆ।
ਇਹ ਵੀ ਪੜ੍ਹੋ : H3N2 ਵਾਇਰਸ ਦਾ ਪ੍ਰਕੋਪ, ਗੁਜਰਾਤ ‘ਚ ਔਰਤ ਦੀ ਮੌਤ, ਹੁਣ ਤੱਕ ਦੇਸ਼ ‘ਚ 7 ਲੋਕਾਂ ਦੀ ਗਈ ਜਾਨ
ਉਨ੍ਹਾਂ ਕਿਹਾ ਕਿ ਜਦੋਂ ਰੇਲਗੱਡੀ ਲਖਨਊ ਪੁੱਜੀ ਤਾਂ ਟੀਟੀਈ ਨੂੰ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਕੇ ਟੀ.ਟੀ.ਈ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕੋਚ ‘ਚ ਸਫਰ ਕਰ ਰਹੇ ਯਾਤਰੀਆਂ ਨੇ ਜੀਆਰਪੀ ਨੂੰ ਸੂਚਨਾ ਦਿੱਤੀ ਕਿ ਟੀਟੀਈ ਨਸ਼ੇ ਦੀ ਹਾਲਤ ‘ਚ ਸੀ।
ਵੀਡੀਓ ਲਈ ਕਲਿੱਕ ਕਰੋ -: