ਚੰਡੀਗੜ੍ਹ : ਰਾਮ ਦਰਬਾਰ ਇਲਾਕੇ ਵਿੱਚ ਕਰੀਬ 3 ਸਾਲ ਪਹਿਲਾਂ 14 ਸਾਲ ਦੇ ਬੱਚੇ ਨਾਲ 8 ਮਹੀਨੇ ਤੱਕ ਸਰੀਰਕ ਸਬੰਧ ਬਣਾਉਣ ਵਾਲੀ ਟਿਊਸ਼ਨ ਟੀਚਰ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸਾਲ 2018 ‘ਚ ਸੈਕਟਰ-31 ਥਾਣਾ ਪੁਲਿਸ ਨੇ ਦੋਸ਼ੀ ਅਧਿਆਪਕਾ ਖਿਲਾਫ ਪੋਕਸੋ ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਅਧਿਆਪਕਾ ਨੇ ਵਿਦਿਆਰਥੀ ਨਾਲ 8 ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੇ ਲਈ ਵਿਦਿਆਰਥੀ ‘ਤੇ ਕਈ ਤਰ੍ਹਾਂ ਦਾ ਦਬਾਅ ਵੀ ਪਾਇਆ ਗਿਆ।
ਉਸ ਸਮੇਂ ਅਧਿਆਪਕਾ ਦੀ ਉਮਰ 34 ਸਾਲ ਸੀ। ਇਹ ਸਾਰਾ ਮਾਮਲਾ ਚੰਡੀਗੜ੍ਹ ਦੇ ਰਾਮ ਦਰਬਾਰ ਦਾ ਸੀ। ਵਿਦਿਆਰਥੀ ਆਪਣੀ ਛੋਟੀ ਭੈਣ ਨਾਲ ਟਿਊਸ਼ਨ ਲਈ ਇਸ ਟੀਚਰ ਕੋਲ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇੱਕ ਦਿਨ ਅਧਿਆਪਕ ਨੇ ਕਿਸੇ ਬਹਾਨੇ ਉਸਦੀ ਭੈਣ ਨੂੰ ਟਿਊਸ਼ਨ ਤੋਂ ਹਟਾ ਦਿੱਤਾ। ਮਾਪਿਆਂ ਨੇ ਜਦੋਂ ਅਧਿਆਪਕਾ ਤੋਂ ਭੈਣ ਨੂੰ ਕੱਢਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਵਿਦਿਆਰਥੀ ਦੀ ਪੜ੍ਹਾਈ ‘ਚ ਰੁਕਾਵਟ ਪਾ ਰਹੀ ਹੈ। ਇਸ ਤੋਂ ਬਾਅਦ ਟੀਚਰ ਨੇ ਉਸ ਨੂੰ ਇਕੱਲਿਆਂ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਬਿੱਟੂ ਨੇ ਸਿੱਧੂ-ਚੰਨੀ ਦੀ ਕੇਦਾਰਨਾਥ ਯਾਤਰਾ ਦੀ ਫੋਟੋ ਟਵੀਟ ਕਰ ਪੁੱਛ ਲਿਆ ਵੱਡਾ ਸਵਾਲ
ਫਿਰ ਉਸ ਨੇ ਬੱਚੇ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿੱਚ ਵਿਦਿਆਰਥੀ ਉਸ ਅਧਿਆਪਕਾ ਕੋਲ ਪੜ੍ਹਨ ਜਾਣ ਤੋਂ ਨਾਂਹ-ਨੁਕਰ ਕਰਨ ਲੱਗਾ ਤਾਂ ਮਾਮਲਾ ਪਰਿਵਾਰ ਦੇ ਸਾਹਮਣੇ ਆਇਆ।