ਯੂਕਰੇਨ-ਰੂਸ ਜੰਗ ਦਾ ਅੱਜ 11ਵਾਂ ਦਿਨ ਹੈ। ਇਸ ਜੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਐਤਵਾਰ ਨੂੰ ਇੱਕ ਹੋਰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਜੰਗ ਉਦੋਂ ਹੀ ਰੁਕੇਗੀ ਜਦੋਂ ਯੂਕਰੇਨ ਹਥਿਆਰ ਸੁੱਟ ਦੇਵੇਗਾ।
ਪੁਤਿਨ ਦੀ ਇਹ ਧਮਕੀ ਤੁਰਕੀ ਦੇ ਰਾਸ਼ਟਰਪਤੀ ਤਈਅਪ ਏਰਦੋਗਨ ਨਾਲ ਇੱਕ ਟੈਲੀਫੋਨ ਦੌਰਾਨ ਆਈ ਹੈ। ਪੁਤਿਨ ਨੇ ਤੁਰਕੀ ਦੇ ਰਾਸ਼ਟਰਪਤੀ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਜੰਗ ਸਿਰਫ ਤਾਂ ਹੀ ਰੁਕੇਗੀ ਜਦੋਂ ਕੀਵ ਹਥਿਆਰ ਸੁੱਟ ਦੇਵੇਗਾ ਤੇ ਕ੍ਰੇਮਲਿਨ ਦੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕਰੇਗਾ। ਯੂਕਰੇਨ ਸਾਡੀਆਂ ਸ਼ਰਤਾਂ ਮੰਨ ਲਏਗਾ ਤਾਂ ਜੰਗ ਖਤਮ ਹੋ ਜਾਏਗੀ।
ਰੂਸੀ ਮੀਡੀਆ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸਾਫ ਕਰ ਦਿੱਤਾ ਕਿ ਉਹ ਬਗੈਰ ਆਪਣੀਆਂ ਸ਼ਰਤਾਂ ਮੰਨੇ ਯੂਕਰੇਨ ਵਿੱਚ ਆਪਣੇ ਕਦਮ ਪਿੱਛੇ ਖਿੱਚਣ ਨੂੰ ਤਿਆਰ ਨਹੀਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਐੱਣ. ਮੋਦੀ ਸਣੇ ਦੁਨੀਆ ਦੇ ਕਈ ਵੱਡੇ ਨੇਤਾ ਪੁਤਿਨ ਨੂੰ ਫੋਨ ਕਰਕੇ ਯੂਕਰੇਨ ‘ਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਬੇਨਤੀ ਕਰ ਚੁੱਕੇ ਹਨ। ਪਰ ਪੁਤਿਨ ਕਿਸੇ ਦੀ ਵੀ ਸੁਣਨ ਲਈ ਤਿਆਰ ਨਹੀਂ। ਉਲਟਾ ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਤਲੇਆਮ ਰੋਕਣ ਲਈ ਯੂਕਰੇਨ ‘ਤੇ ਹਮਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੂਜੇ ਪਾਸੇ ਯੂਕਰੇਨ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੁਣ ਤੱਕ ਰੂਸ ਦੀ ਸੈਨਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਯੂਕਰੇਨ ਮੁਤਾਬਕ ਇਸ ਜੰਗ ਵਿੱਚ ਹੁਣ ਤੱਕ ਰੂਸ ਦੇ 11 ਹਜ਼ਾਰ ਫੌਜੀ ਮਾਰ ਸੁੱਟੇ ਹਨ। ਇਸ ਤੋਂ ਇਲਾਵਾ ਰੂਸ ਦੇ 44 ਏਅਰਕ੍ਰਾਫਟ, 48 ਹੈਲੀਕਾਪਟਰ, 285 ਟੈਂਕ, 10 ਆਰਟਿਲਰੀ ਗਨ, 985 ਬਖਤਰਬੰਦ ਲੜਾਕੂ ਵਾਹਨ, 50 ਐੱਮ.ਐੱਲ.ਆਰ.ਐੱਸ., 2 ਬੋਟਸ, 447 ਕਾਰ, 60 ਫਿਊਲ ਟੈਂਕ, 4 ਯੂ.ਏ.ਵੀ. ਤੇ 21 ਐਂਟੀ ਏਅਰਕ੍ਰਾਫਟ ਵਾਰਫੇਅਰ ਨੂੰ ਨਸ਼ਟ ਕਰ ਦਿੱਤਾ ਹੈ।