ਭੂਚਾਲ ਦੇ ਬਾਅਦ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਤੁਰਕੀ ਨੇ ਇਕ ਵਾਰ ਫਿਰ ਤੋਂ ਭਾਰਤ ਦਾ ਸ਼ੁਕਰੀਆ ਅਦਾ ਕੀਤਾ ਹੈ। ਭਾਰਤ ਵਿਚ ਤੁਰਕੀ ਦੇ ਰਾਜਦੂਤ ਫਿਰਾਤ ਸੁਨੇਲ ਨੇ ਭਾਰਤ ਵੱਲੋਂ ਰਾਹਤ ਸਮੱਗਰੀ ਭੇਜਣ ਲਈ ਧੰਨਵਾਦ ਪ੍ਰਗਟਾਇਆ।
6 ਫਰਵਰੀ ਨੂੰ ਦੱਖਣ-ਪੂਰਬੀ ਤੁਰਕੀਏ ਤੇ ਉੱਤਰ ਸੀਰੀਆ ਵਿਚ 7.8 ਤੇ 7.5 ਤੀਬਰਤਾ ਨਾਲ ਭੂਚਾਲ ਆਇਆ ਸੀ। ਇਸ ਵਿਚ ਲਗਭਗ 33,185 ਲੋਕਾਂ ਦੀ ਮੌਤ ਹੋਈ ਤੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਚਾਅ ਦਲ ਨੂੰ ਹੋਰ ਵੀ ਲਾਸ਼ਾਂ ਮਿਲ ਰਹੀਆਂ ਹਨ। ਭੂਚਾਲ ਦੇ ਬਾਅਦ ਭਾਰਤ ਨੇ ਤੁਰਕੀ ਵਲ ਮਦਦ ਦਾ ਹੱਥ ਵਧਾਇਆ ਹੈ।
ਫਿਰਾਤ ਸੁਨੇਲ ਨੇ ਲਿਖਿਆ ਕਿ ਭਾਰਤ ਵੱਲੋਂ ਤੁਰਕੀ ਨੂੰ ਐਮਰਜੈਂਸੀ ਵਿਚ ਇਕ ਹੋਰ ਮਦਦ। ਉਨ੍ਹਾਂ ਲਿਖਿਆ ਕਿ ਲੋੜ ਮੁਤਾਬਕ ਤੁਰਕੀ ਏਅਰਲਾਈਨਸ ਭੂਚਾਲ ਪੀੜਤ ਇਲਾਕਿਆਂ ਵਿਚ ਸਾਮਾਨ ਲੈ ਕੇ ਜਾਂਦੀ ਹੈ। ਤੁਰਕੀ ਦੇ ਰਾਜਦੂਤ ਨੇ ਲਿਖਿਆ ਸ਼ੁਕਰੀਆ ਭਾਰਤ। ਹਰ ਟੈਂਟ, ਹਰ ਕੰਬਲ ਸਲੀਪਿੰਗ ਬੈਗਸ ਬਹੁਤ ਅਹਿਮੀਅਤ ਰੱਖਦੇ ਹਨ। ਹਜ਼ਾਰਾਂ ਭੂਚਾਲ ਪ੍ਰਭਾਵਿਤਾਂ ਲਈ ਇਹ ਬਹੁਤ ਮਾਇਨੇ ਰੱਖਦਾ ਹੈ।
ਆਪ੍ਰੇਸ਼ਨ ਦੋਸਤ ਦੀ 7ਵੀਂ ਫਲਾਈਟ ਐਤਵਾਰ ਨੂੰ ਭੂਚਾਲ ਪ੍ਰਭਾਵਿਤ ਸੀਰੀਆ ਪਹੁੰਚੀ। 23 ਟਨ ਰਾਹਤ ਸਮੱਗਰੀ ਨਾਲ ਇਸ ਫਲਾਈਟ ਦਾ ਦਮਿਸ਼ਕ ਏਅਰਪੋਰਟ ‘ਤੇ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਸੀ।
ਇਹ ਵੀ ਪੜ੍ਹੋ : ਲੋਕ ਸਭਾ ‘ਚ ਨੋਟਿਸ ਮਿਲਣ ਦੇ ਬਾਅਦ ਬੋਲੇ ਰਾਹੁਲ- ‘ਅਡਾਨੀ ‘ਤੇ ਮੈਂ ਕੁਝ ਗਲਤ ਨਹੀਂ ਬੋਲਿਆ, ਚਾਹੇ ਗੂਗਲ ਕਰ ਲਓ’
ਇਸ ਤੋਂ ਪਹਿਲਾਂ ਫਿਰਤ ਸੁਨੇਲ ਵੀ ਆਪਰੇਸ਼ਨ ਦੋਸਤ ਦੀ ਤਾਰੀਫ ਕਰ ਚੁੱਕੇ ਹਨ। ਪਿਛਲੇ ਹਫਤੇ ਉਨ੍ਹਾਂ ਕਿਹਾ ਸੀ ਕਿ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਤੁਰਕੀ ਅਤੇ ਭਾਰਤ ਦੋਸਤ ਹਨ। ਆਪਰੇਸ਼ਨ ਦੋਸਤ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਗਾਜ਼ੀਆਬਾਦ ਦੇ ਹਿੰਦਰ ਏਅਰਬੇਸ ‘ਤੇ ਇਹ ਗੱਲ ਕਹੀ। ਦੂਜੇ ਪਾਸੇ ਭਿਆਨਕ ਭੂਚਾਲ ਦੇ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਮਲਬੇ ਵਿੱਚੋਂ ਲੋਕਾਂ ਨੂੰ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: