ਫਿਲਮ ਤੇ ਟੀਵੀ ਜਗਤ ਦੇ ਮਸ਼ਹੂਰ ਐਕਟਰ ਆਦਿਤਯ ਸਿੰਘਰਾਜਪੂਤ ਦਾ ਦੇਹਾਂਤ ਹੋ ਗਿਆ। ਉਹ ਮੁੰਬਈ ਦੇ ਅੰਧੇਰੀ ਸਥਿਤ ਆਪਣੇ ਘਰ ਦੇ ਬਾਥਰੂਮ ਵਿਚ ਰਹੱਸਮਈ ਹਾਲਤ ਵਿਚ ਮ੍ਰਿਤਕ ਪਾਏ ਗਏ। ਉੁਨ੍ਹਾਂ ਨੇ ‘ਕ੍ਰਾਂਤੀਵੀਰ’ ਤੇ ‘ਮੈਂਨੇ ਗਾਂਧੀ ਕੋ ਨਹੀਂ ਮਾਰਾ’ ਵਰਗੀਆਂ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਇਕ ਮਾਡਲ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਆਦਿਤਯ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਦੋਸਤਾਂ ਤੇ ਚੌਕੀਦਾਰਾਂ ਨੇ ਸ਼ੱਕੀ ਹਾਲਤ ਵਿਚ ਦੇਖਿਆ ਤੇ ਤੁਰੰਤ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਆਪਣੀ ਬਿਲਡਿੰਗ ਦੀ 11ਵੀਂ ਮੰਜ਼ਿਲ ਵਿਚ ਰਹਿ ਰਹੇ ਸਨ। ਆਦਿਤਯ 32 ਸਾਲ ਦੇ ਸਨ। ਉਹ ਟੀਵੀ ਸ਼ੋਅ ‘ਸਪਿਟਸਵਿਲਾ-9’ ਤੋਂ ਮਸ਼ਹੂਰ ਹੋਏ ਸਨ।
ਐਕਟਰ ਦੀ ਇੰਸਟਾਗ੍ਰਾਮ ਸਟੋਰੀ ਤੋਂ ਪਤਾ ਲੱਗਦਾ ਹੈ ਕਿ ਉਹ ਕਲ ਰਾਤ ਆਪਣੇ ਦੋਸਤਾਂ ਨਾਲ ਘਰ ‘ਤੇ ਮੌਜੂਦ ਸੀ। ਆਦਿਤਯ ਦੇ ਦੋਸਤ ਸਬਯਸਾਚੀ ਨੇ ਉਨ੍ਹਾਂ ਦੇ ਕਰੀਅਰ ਨੂੰ ਲੈ ਕੇ ਕਿਹਾ ਕਿ ਉੁਹ ਚੰਗਾ ਕਰ ਰਹੇ ਸਨ, ਉਨ੍ਹਾਂ ਦੇ ਬ੍ਰਾਂਚ ਚੰਗਾ ਪਰਫਾਰਮ ਕਰ ਰਹੇ ਸਨ। ਲੋਕ ਉਨ੍ਹਾਂ ਦੀ ਸਾਈਟ ਤੋਂ ਚੀਜ਼ਾਂ ਖਰੀਦ ਰਹੇ ਸਨ। ਉਹ ਟੀਵੀ ‘ਤੇ ਜ਼ਿਆਦਾ ਕੰਮ ਨਹੀਂ ਕਰ ਰਹੇ ਸਨ ਪਰ ਉਨ੍ਹਾਂ ਦਾ ਬ੍ਰਾਂਡ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਟਾਈਟਲਰ ਮਾਮਲੇ ‘ਤੇ ਹਰਸਿਮਰਤ ਬਾਦਲ ਦਾ ਕਾਂਗਰਸ ‘ਤੇ ਵਾਰ, ‘ਪਾਰਟੀ ਖੁਦ ਨੂੰ ਜਵਾਬਦੇਹ ਠਹਿਰਾਉਣ ‘ਚ ਅਸਫਲ’
ਆਦਿਤਯ ਸਿੰਘ ਰਾਜਪੂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲ ਵਜੋਂ ਕੀਤੀ ਸੀ। ਉਨ੍ਹਾਂ ਨੇ ਫਿਰ ਫਿਲਮਾਂ ਤੇ ਟੀਵੀ ਸ਼ੋਅ ਵਿਚ ਕੰਮ ਕੀਤਾ। ਉਹ ਇਸ ਦੇ ਬਾਅਦ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰਨ ਲੱਗੇ। ਉਨ੍ਹਾਂ ਨੇ ਬਤੌਰ ਮਾਡਲ ਸੈਂਕੜੇ ਵਿਗਿਆਪਨਾਂ ਵਿਚ ਕੰਮ ਕੀਤਾ। ਆਦਿਤਯ ਦੀ ਅਚਾਨਕ ਮਤ ਨਾਲ ਫਿਲਮ ਤੇ ਟੀਵੀ ਜਗਤ ਨਾਲ ਜੁੜੇ ਲੋਕਾਂ ਨੂੰ ਸਦਮਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: