ਜੰਮੂ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਨਰਵਾਲ ਇਲਾਕੇ ‘ਸ਼ਨੀਵਾਰ ਸਵੇਰੇ ਇੱਕ ਤੋਂ ਬਾਅਦ ਇੱਕ ਦੋ ਬਲਾਸਟ ਹੋਏ। ਧਮਾਕਿਆਂ ‘ਚ 6 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਧਮਾਕਾ ਕਿਵੇਂ ਹੋਇਆ। ਪੁਲਿਸ ਮੁਤਾਬਕ ਜਿੱਥੇ ਧਮਾਕੇ ਹੋਏ ਹਨ, ਉਸ ਦੇ ਨੇੜੇ ਹੀ ਕਬਾੜ ਦੀਆਂ ਦੁਕਾਨਾਂ ਹਨ। ਪਹਿਲੀ ਨਜ਼ਰੇ ਇਹ ਧਮਾਕੇ ਕਬਾੜ ਵਿੱਚ ਕਿਸੇ ਵਿਸਫੋਟਕ ਸਮੱਗਰੀ ਕਾਰਨ ਹੋਏ ਜਾਪਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪੱਕਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮੌਕੇ ਦੀ ਘੇਰਾਬੰਦੀ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਹਿਲਾ ਦਮਾਕਾ ਟਰਾਂਸਪੋਰਟ ਨਗਰ ਦੇ ਵਾਰਡ ਨੰਬਰ 7 ਵਿੱਚ ਕਰੀਬ 11 ਵਜੇ ਹੋਇਆ, ਇਸ ਤੋਂ ਠੀਕ 15 ਤੋਂ 20 ਮਿੰਟ ਬਾਅਦ ਇਸੇ ਇਲਾਕੇ ਵਿੱਤ ਦੂਜਾ ਧਮਾਕਾ ਹੋਆ ਹੈ। ਮੁੱਢਲੀ ਜਾਂਚ ਵਿੱਚ ਦੋਵੇਂ ਧਮਾਕਿਆਂ ਵਿੱਚ ਸਟਿਕੀ ਬੰਬ ਦਾ ਇਸਤੇਮਾਲ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਅਜੇ ਤੱਕ ਦੀ ਜਾਂਚ ਵਿੱਚ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਨਰਵਾਲ ਦੇ ਟਰਾਂਸਪੋਰਟ ਨਗਰ ਵਿੱਚ ਹੋਏ ਧਮਾਕੇ ਨਾਲ ਅੱਤਵਾਦੀ ਡਾਂਗਰੀ ਪਾਰਟ ਟੂ ਕਰਨਾ ਚਾਹੁੰਦੇ ਸਨ। ਦਰਅਸਲ ਵਾਰਡ ਨੰਬਰ 7 ਵਿੱਚ ਕਰੀਬ 11 ਵਜੇ ਪਹਿਲਾ ਧਮਾਕਾ ਕੀਤਾ ਅਤੇ ਇਸ ਧਮਾਕੇ ਨੂੰ ਵੇਖਣ ਆਈ ਭੀੜ ਤੇ ਸੁਰੱਖਿਆ ਭਲਾਂ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀਆਂ ਨੇ ਦੂਜਾ ਧਮਾਕਾ ਕੀਤਾ।
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਵਾਹਨਾਂ ਵਿੱਚ ਆਈਈਡੀ ਲਗਾ ਕੇ ਧਮਾਕੇ ਕੀਤੇ ਗਏ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਧਮਾਕਿਆਂ ਦੀ ਨਿੰਦਾ ਕੀਤੀ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਤਰਨਤਾਰਨ : ਕੋਰਟ ਕੇਸ ‘ਚ ਮਦਦ ਬਦਲੇ 7 ਲੱਖ ਰੁ. ਦੀ ਰਿਸ਼ਵਤ ਲੈਂਦੇ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਵਿੱਚ ਹੈ ਅਤੇ ਇਸ ਕਾਰਨ ਇੱਥੇ ਹਾਈ ਅਲਰਟ ਹੈ। ਯਾਤਰਾ ਫਿਲਹਾਲ ਜੰਮੂ ਤੋਂ 60 ਕਿਲੋਮੀਟਰ ਦੂਰ ਚਡਵਾਲ ਵਿਖੇ ਰੁਕੀ ਹੋਈ ਹੈ। ਗਾਂਧੀ ਦੀ ਯਾਤਰਾ ਕੱਲ੍ਹ ਜੰਮੂ-ਕਸ਼ਮੀਰ ਦੇ ਹਿੱਸੇ ਤੋਂ ਸ਼ੁਰੂ ਹੋਈ ਸੀ ਅਤੇ 30 ਜਨਵਰੀ ਨੂੰ ਸ੍ਰੀਨਗਰ ਵਿੱਚ ਸਮਾਪਤ ਹੋਣੀ ਹੈ। ਮਾਰਚ ਦੇ ਭਾਗੀਦਾਰਾਂ ਲਈ ਅੱਜ ਆਰਾਮ ਦਾ ਦਿਨ ਹੈ ਅਤੇ ਇਹ ਭਲਕੇ ਮੁੜ ਜੰਮੂ ਵੱਲ ਰਵਾਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: