ਮੁੱਖ ਮਤੰਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵੱਲੋਂ ਜਲੰਧਰ ਤੇ ਅਬੋਹਰ ਦੇ ਨਗਰ ਨਿਗਮ ਕਮਿਸ਼ਨਰਾਂ ਵਜੋਂ ਤਾਇਨਾਤ ਦੋ IAS ਅਧਿਕਾਰੀਆਂ ਨੂੰ ਹੁਸ਼ਿਆਰਪੁਰ ਤੇ ਬਠਿੰਡਾ ਨਗਰ ਨਿਗਮ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹੁਸ਼ਿਆਰਪੁਰ ਨਗਰ ਨਿਗਮ ਤੇ ਬਠਿੰਡਾ ਨਗਰ ਨਿਗਮ ਵਿੱਚ ਅਜੇ ਤਾਇਨਾਤੀ ਨਹੀਂ ਹੋਈ ਹੈ, ਜਿਸ ਦੇ ਚੱਲਦਿਆਂ ਨਵੇਂ ਅਧਿਕਾਰੀ ਦੀ ਤਾਇਨਾਤੀ ਹੋਣ ਤੱਕ ਆਈ.ਏ.ਐੱਸ. ਅਧਿਕਾਰੀ ਕਰਨੇਸ਼ ਸ਼ਰਮਾ ਨਗਰ ਨਿਗਮ ਜਲੰਧਰ ਦੇ ਨਾਲ ਹੁਸ਼ਿਆਰਪੁਰ ਨਗਰ ਨਿਗਮ ਦਾ ਵੀ ਕੰਮਕਾਜ ਵੇਖਣਗੇ।
IAS ਅਧਿਕਰਾੀ ਅਭਿਜੀਤ ਕਪਲਿਸ਼ ਜੋਕਿ ਇਸ ਵੇਲੇ ਅਬੋਹਰ ਨਗਰ ਨਿਗਮ ਵਿੱਚ ਕਮਿਸ਼ਨਰ ਵਜੋਂ ਤਾਇਨਾਤ ਹਨ, ਬਠਿੰਡਾ ਨਗਰ ਨਿਗਮ ਦਾ ਕੰਮ ਵੇਖਣਗੇ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਹ ਤਾਇਨਾਤੀ ਉਦੋਂ ਤੱਕ ਕੀਤੀ ਗਈ ਹੈ ਜਦੋਂ ਤੱਕ ਹੁਸ਼ਿਆਰਪੁਰ ਤੇ ਬਠਿੰਡਾ ਨਗਰ ਨਿਗਮਾਂ ਵਿੱਚ ਪੱਕੇ ਤੌਰ ‘ਤੇ ਕਿਸੇ ਅਧਿਕਾਰੀ ਦੀ ਤਾਇਨਾਤੀ ਨਹੀਂ ਹੋ ਜਾਂਦੀ। ਇਸ ਦੇ ਨਾਲ ਹੀ ਉਹ ਆਪਣੀ ਮੌਜੂਦਾ ਤਾਇਨਾਤੀ ਵਾਲੀ ਥਾਂ ‘ਤੇ ਵੀ ਆਪਣੀ ਡਿਊਟੀ ਸੰਭਾਲਣਗੇ।