ਸਿੰਗਾਪੁਰ ਕੋਰਟ ਨੇ ਦੋ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਝੂਠ ਬੋਲ ਕੇ ਸ਼ਰਾਬ ਪੀਣ ਦੇ ਮਾਮਲੇ ਵਿੱਚ ਪੰਜ ਦਿਨ ਦੀ ਸਜ਼ਾ ਦਿੱਤੀ ਹੈ। ਉਥੈਕੁਮਾਰ ਨੱਲਾਥੰਬੀ ਤੇ ਉਸ ਦੇ ਦੋਸਤ ‘ਤੇ ਦੋਸ਼ ਹੈ ਕਿ ਉਥੈਕੁਮਾਰ ਨੇ ਆਪਣੀ ਪਛਾਣ ਲੁਕਾ ਸ਼ਰਾਬ ਪੀਤੀ, ਰਘੁਬੀਰ ਨੇ ਆਪਣਾ ਵੈਕਸੀਨੇਸ਼ਨ ਸਟੇਟਸ ਅਤੇ ਫੋਨ ਉਸ ਨੂੰ ਦਿੱਤੀ। ਉਸ ਨੇ ਬਾਰ ਵੱਚ ਐਂਟਰੀ ਲਈ ਉਥੈਕੁਮਾਰ ਦੀ ਮਦਦ ਕੀਤੀ।
ਰਘੁਬੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਗਰਲਫ੍ਰੈਂਡ ਉਥੈਕੁਮਾਰ ਨੂੰ ਪਿਛਲੇ ਸਾਲ 9 ਸਤੰਬਰ ਨੂੰ ਮਿਲੇ ਸਨ। ਉਦੋਂ ਤੋਂ ਦੋਵਾਂ ਦੀ ਦੋਸਤੀ ਹੋ ਗਈ। ਅਦਾਲਤ ਵਿੱਚ ਦੋਵਾਂ ਨੇ ਦੱਸਿਆ, ਪਹਿਲਾਂ ਅਸੀਂ ਆਈਲੈਂਡ ਰਿਜ਼ਾਰਟ ਜਾਣ ਵਾਲੇ ਸੀ, ਪਰ ਉਥੇ ਭੀੜ ਜ਼ਿਆਦਾ ਹੋਣ ਕਰਕੇ ਅਸੀਂ ਲੋਕ ਬਿਕਨੀ ਬਾਰ ਚਲੇ ਗਏ। ਉਥੇ ਦੀ ਅਸਿਟੈਂਟ ਮੈਨੇਜਰ ਨੇ ਵੈਕਸੀਨੇਟਿਡ ਨਾ ਹੋਣ ਕਰਕੇ ਉਥੈਕੁਮਾਰ ਨੂੰ ਬਾਰ ਵਿੱਚ ਐਂਟਰੀ ਨਹੀਂ ਦਿੱਤੀ।
ਬਾਰ ਤੋਂ ਨਿਕਲਣ ਤੋਂ ਬਾਅਦ ਰਘੁਬੀਰ ਨੇ ਉਥੈਕੁਮਾਰ ਨੂੰ ਖੁਦ ਦੀ ਪਛਾਣ ਬਲ ਕੇ ਬਾਰ ਵਿੱਚ ਜਾਣ ਦੀ ਸਲਾਹ ਦਿੱਤੀ। ਉਸ ਦੀ ਸਲਾਹ ਉਥੈਕੁਮਾਰ ਨੇ ਵੀ ਮੰਨ ਲਈ ਤੇ ਰਘੁਬੀਰ ਦਾ ਵੈਕਸੀਨੇਸ਼ਨ ਸਟੇਟਸ, ਫੋਨ ਤੇ ਕਸੇਸ ਲੈ ਲਿਆ। ਫਿਰ ਆਪਣੀ ਇੱਕ ਦੋਸਤ ਦੇ ਨਾਲ ਦੂਜੇ ਬਾਰ ਵਿੱਚ ਚਲਾ ਗਿਆ। ਰਘੁਬੀਰ ਬਾਰ ਦੇ ਬਾਹਰ ਖੜ੍ਹਾ ਹੋ ਕੇ ਉਡੀਕ ਕਰਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜਿਸ ਵੇਲੇ ਉਥੈਕੁਮਾਰ ਬਾਰ ਵਿੱਚ ਸ਼ਰਾਬ ਪੀ ਰਿਹਾ ਸੀ, ਉਸੇ ਵਲੇ ਬਿਕਨੀ ਬਾਰ ਦੀ ਅਸਿਸਟੈਂਟ ਮੈਨੇਜਰ ਨੇ ਉਸ ਨੂੰ ਪਛਾਣ ਲਿਆ ਤੇ ਕੋਸਟ ਬਾਰ ਦੇ ਆਪ੍ਰੇਸ਼ਨ ਮੈਨੇਜਰ ਨੂੰ ਜਾ ਕੇ ਸਾਰੀ ਖਬਰ ਦੇ ਦਿੱਤੀ ਕਿ ਉਸ ਦੇ ਬਾਰ ਵਿੱਚ ਉਥੈਕੁਮਾਰ ਨੂੰ ਵੈਕਸੀਨ ਨਾ ਲੱਗੇ ਹੋਣ ਕਰਕੇ ਐਂਟਰੀ ਨਹੀਂ ਮਿਲੀ ਸੀ। ਇਸ ਮਗਰੋਂ ਉਥੇ ਦੇ ਸਟਾਫ ਨੇ ਪੁਲਿਸ ਨੂੰ ਬੁਲਾ ਲਿਆ, ਫਿਰ ਪੁਲਿਸ ਨੇ ਉਥੈਕੁਮਾਰ ਤੇ ਰਘੁਬੀਰ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ।