ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨਾਲ ਸਬੰਧਤ ਦੋ ਅੱਤਵਾਦੀਆਂ ਨੂੰ ਬਾਰਾਮੂਲਾ ਦੇ ਪੱਟਨ ਖੇਤਰ ਤੋਂ ਪਿਸਤੌਲਾਂ, ਗੋਲਾ-ਬਾਰੂਦ ਅਤੇ ਦੋ ਚੀਨੀ ਗ੍ਰਨੇਡਾਂ ਸਣੇ ਕਾਬੂ ਕੀਤਾ ਗਿਆ ਹੈ। ਜੰਮੂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।
ਦੂਜੇ ਪਾਸੇ ਪੁਲਵਾਮਾ ਜ਼ਿਲੇ ਦੇ ਪਹੂ ਇਲਾਕੇ ‘ਚ ਐਤਵਾਰ ਸ਼ਾਮ ਨੂੰ ਡੇਢ ਘੰਟੇ ਦੇ ਛੋਟੀ ਜਿਹੇ ਮੁਠਭੇੜ ‘ਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਡਿਪਟੀ ਕਮਾਂਡੈਂਟ ਆਰਿਫ ਹਜ਼ਾਰ ਉਰਫ ਰੇਹਾਨ ਸਣੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ।
ਸੁਰੱਖਿਆ ਬਲਾਂ ਨੇ ਮੁਠਭੇੜ ਵਾਲੀ ਥਾਂ ਤੋਂ ਦੋ ਏਕੇ ਸੀਰੀਜ਼ ਦੀਆਂ ਰਾਈਫਲਾਂ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਮਾਰੇ ਗਏ ਹੋਰ ਦੋ ਅੱਤਵਾਦੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪਿਛਲੇ ਚਾਰ ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਚਾਰ ਵੱਖ-ਵੱਖ ਮੁਕਾਬਲਿਆਂ ‘ਚ 11 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: