ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪਹਿਲੇ ਮੰਤਰੀ ਮੰਡਲ ‘ਚ ਕਈ ਵੱਡੇ ਚਿਹਰੇ ਬਾਹਰ ਹੋ ਗਏ। ਮੰਤਰੀ ਅਹੁਦੇ ਦੇ ਸਭ ਤੋਂ ਵੱਡੇ ਦਾਅਵੇਦਾਰ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ ਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਪਹਿਲੀ ਸੂਚੀ ਵਿਚ ਨਹੀਂ ਆਇਆ। ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਿਰ ਇਨ੍ਹਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ? ਇਸ ਨੂੰ ਲੈ ਕੇ ਹੁਣ ਆਪ ਦੇ ਅੰਦਰੂਨੀ ਕਾਟੋ ਕਲੇਸ਼ ਦੀਆਂ ਗੱਲਾਂ ਬਾਹਰ ਆਉਣ ਲੱਗੀਆਂ ਹਨ।
ਸੂਤਰਾਂ ਮੁਤਾਬਕ ਇਨ੍ਹਾਂ ਤਿੰਨਾਂ ਨੂੰ ਮੰਤਰੀ ਅਹੁਦਾ ਨਾ ਮਿਲਣ ਦੇ ਪਿੱਛੇ ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ਹਨ। ਜਦੋਂ ਆਪ ਨੇ ਟਿਕਟ ਵੰਡ ਵਿਚ ਦੇਰੀ ਕੀਤੀ ਤਾਂ ਕੁਝ ਮੌਜੂਦਾ ਵਿਧਾਇਕ ਪਾਰਟੀ ਛੱਡਣ ਦੀ ਤਿਆਰੀ ਵਿਚ ਸਨ। ਇਨ੍ਹਾਂ ਵਿਚ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ ਤੇ ਬਲਜਿੰਦਰ ਕੌਰ ਦਾ ਨਾਂ ਚਰਚਾ ਵਿਚ ਰਿਹਾ। ਹਾਲਾਂਕਿ ਤਿੰਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਪ ਛੱਡ ਕੇਕਿਸੇ ਦੂਜੀ ਪਾਰਟੀ ਵਿਚ ਜਾ ਰਹੇ ਹਨ ।
2017 ਦੀਆਂ ਚੋਣਾਂ ‘ਚ ਆਪ ਦੇ 20 ਉਮੀਦਵਾਰ ਚੋਣ ਜਿੱਤੇ। ਇਨ੍ਹਾਂ ਵਿਚੋਂ 2022 ਦੀਆਂ ਚੋਣਾਂ ਆਉਣ ਤੱਕ 10 ਪਾਰਟੀ ਛੱਡ ਗਏ। ਕੁਝ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਰੁਪਿੰਦਰ ਰੂਬੀ, ਨਾਜਰ ਮਾਨਸ਼ਾਹੀਆ ਪਾਰਟੀ ਛੱਡ ਕੇ। ਕੁਝ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਰੁਪਿੰਦਰ ਰੂਬੀ, ਨਾਜਰ ਮਾਨਸ਼ਾਹੀਆ, ਪਿਰਮਲ ਸਿੰਘ, ਜਗਤਾਰ ਸਿੰਘ ਵਰਗੇ ਵਿਧਾਇਕ ਕਾਂਗਰਸ ‘ਚ ਚਲੇ ਗਏ। ਉਸ ਸਮੇਂ ਇਹ ਚਰਚਾ ਰਹੀ ਕਿ ਆਪ ਕਈ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਸਕਦਾ ਹੈ ਜਿਸ ਪਿੱਛੇ ਸਰਵੇ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਹਾਲਾਂਕਿ 10 ਵਿਧਾਇਕਾਂ ਦੇ ਛੱਡ ਕੇ ਜਾਣ ਤੋਂ ਬਾਅਦ ਆਪ ਦੀ ਦਿੱਲੀ ਲੀਡਰਸ਼ਿਪ ‘ਤੇ ਦਬਾਅ ਵਧਣ ਲੱਗਾ ਜਿਸ ਤੋਂ ਬਾਅਦ ਪਹਿਲੀ ਲਿਸਟ ‘ਚੋਂ ਅਚਾਨਕ ਅਰੋੜਾ, ਮਾਣੂੰਕੇ ਤੇ ਬਲਜਿੰਦਰ ਸਣੇ 10 ਵਿਧਾਇਕਾਂ ਦਾ ਨਾਂ ਐਲਾਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਜੇਲੇਂਸਕੀ ਦੀ ਚੇਤਾਵਨੀ, ‘ਇਹ ਮਿਲਣ ਤੇ ਗੱਲ ਕਰਨ ਦਾ ਸਮਾਂ, ਜੇ ਰੂਸ ਨੇ ਜੰਗ ਨਾ ਰੋਕੀ ਤਾਂ ਭੁਗਤਣੇ ਪੈਣਗੇ ਨਤੀਜੇ’
ਅਮਨ ਅਰੋੜਾ ਨੇ ਪੰਜਾਬ ਚੋਣਾਂ ਵਿਚ 117 ਸੀਟਾਂ ਨਤੇ 75,277 ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਸੁਨਾਮ ਤੋਂ ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ ਹਰਾਇਆ। ਉਨ੍ਹਾਂ ਨੂੰ ਲੈ ਕੇ ਚਰਚਾ ਸੀ ਕਿ ਮੰਤੀ ਬਣਾਉਣ ਨਾਲ ਉਨ੍ਹਾਂ ਨੂੰ ਅਹਿਮ ਮੰਤਰਾਲਾ ਦਿੱਤਾ ਜਾ ਸਕਦਾ ਹੈ ਪਰ ਪਹਿਲੀ ਲਿਸਟ ‘ਚੋਂ ਉਹ ਗਾਇਬ ਹੋ ਗਏ। ਪੰਜਾਬ ਵਿਚ ਮੁੱਖ ਮੰਤਰੀ ਸਣੇ 18 ਮੰਤਰੀ ਬਣ ਸਕਦੇ ਹਨ। ਇਨ੍ਹਾਂ ਵਿਚ CM ਭਗਵੰਤ ਮਾਨ ਤੇ 10 ਮੰਤਰੀ ਬਣ ਚੁੱਕੇ ਹਨ ਤੇ ਅਜੇ ਵੀ 7 ਮੰਤਰੀ ਹੋਰ ਬਣਨੇ ਬਾਕੀ ਹਨ। ਅਜਿਹੇ ਵਿਚ ਇਸ ਨੂੰ ਲੈ ਕੇ ਚਰਚਾ ਹੈ ਕਿ ਸ਼ੁਰੂਆਤੀ ਝਟਕਾ ਦੇ ਕੇ ਆਪ ਇਨ੍ਹਾਂ ਨੂੰ ਮੰਤਰੀ ਬਣਾ ਸਕਦੀ ਹੈ।