ਚੰਡੀਗੜ੍ਹ : ਪੰਜਾਬ ਨੂੰ ਸੂਬੇ ਦੇ ਨਾਨ-ਪੀਸੀਐਸ ਅਫਸਰਾਂ ਵਿੱਚੋਂ ਦੋ ਨਵੇਂ ਆਈ.ਏ.ਐੱਸ. ਅਧਿਕਾਰੀ ਮਿਲੇ ਹਨ। ਡਵੀਜ਼ਨਲ ਭੂਮੀ ਸੰਭਾਲ ਅਫ਼ਸਰ ਗੁਰਪ੍ਰੀਤ ਸਿੰਘ ਔਲਖ ਅਤੇ ਜੁਆਇੰਟ ਡਾਇਰੈਕਟਰ ਫੂਡ ਡਾ. ਸੋਨਾ ਥਿੰਦ ਨੂੰ ਆਈ.ਏ.ਐੱਸ. ਕੇਡਰ ਵਿੱਚ ਤਰੱਕੀ ਦੇ ਦਿੱਤੀ ਗਈ ਹੈ। ਇਸ ਬਾਰੇ ਕੇਂਦਰੀ ਪਰਸਨੋਲ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਕੌਮੀ ਰਾਜਧਾਨੀ ਵਿੱਚ UPSC ਹੈੱਡਕੁਆਰਟਰ ਵਿੱਚ ਪਿਛਲੇ ਮਹੀਨੇ 5 ਫਰਵਰੀ ਨੂੰ ਬੋਰਡ ਵੱਲੋਂ ਦੋ ਅਸਾਮੀਆਂ ਲਈ ਇੰਟਰਵਿਊ ਲਈ ਗਈ ਸੀ। ਪੰਜਾਬ ਸਰਕਾਰ ਵੱਲੋਂ ਇਸ ਲਈ 10 ਅਧਿਕਾਰੀਆਂ ਦੇ ਨਾਂ ਸਿਫਾਰਿਸ਼ ਕੀਤੇ ਗਏ ਸਨ। UPSC ਇੰਟਰਵਿਊ ਲਈ ਉਮੀਦਵਾਰਾਂ ਦੀ ਸਿਫ਼ਾਰਿਸ਼ ਲਈ ਰਾਜ ਯੋਗਤਾ ਦੇ ਮਾਪਦੰਡ ਵਿੱਚ ਮਿਸਾਲੀ ਸੇਵਾ ਰਿਕਾਰਡ, ਸੇਵਾ ਦੇ ਕਾਰਜਕਾਲ ਤੇ ਸਭ ਤੋਂ ਵੱਧ ਉਨ੍ਹਾਂ ਦੇ ਵਿਭਾਗੀ ਡੋਮੇਨ ਖੇਤਰਾਂ ਦੀ ਸੂਝਬੂਝ ਦਾ ਮੇਲ ਕਰਨਾ ਸ਼ਾਮਲ ਹੈ। ਇਨ੍ਹਾਂ ਵਿੱਚੋਂ ਗੁਲਪ੍ਰੀਤ ਸਿੰਘ ਔਲਖ ਤੇ ਡਾ. ਸੋਨਾ ਥਿੰਦ ਨੂੰ ਤਰੱਕੀ ਲਈ ਚੁਣਿਆ ਗਿਆ ਹੈ।
1973 ਵਿੱਚ ਪੈਦਾ ਹੋਏ ਗੁਲਪ੍ਰੀਤ ਸਿੰਘ ਔਲਖ ਇੱਕ ਬੀ.ਟੈਕ ਇੰਜੀਨੀਅਰ, 14 ਸਤੰਬਰ 2000 ਨੂੰ ਸੋਇਲ ਕੰਜ਼ਰਵੇਸ਼ਨ ਅਫ਼ਸਰ ਵਜੋਂ ਵਿਭਾਗ ਵਿੱਚ ਸ਼ਾਮਲ ਹੋਏ ਅਤੇ ਪਿਛਲੇ ਦੋ ਦਹਾਕਿਆਂ ਵਿੱਚ ਵਿਭਾਗ ਦੁਆਰਾ ਕੀਤੇ ਗਏ ਕਈ ਪਰਿਣਾਮੀ ਪ੍ਰੋਜੈਕਟਾਂ ਦੀ ਅਗਵਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਸਮੇਂ ਔਲਖ ਡਵੀਜ਼ਨਲ ਸੋਇਲ ਕੰਜ਼ਰਵੇਸ਼ਨ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਚੰਡੀਗੜ੍ਹ ਦਫ਼ਤਰ ਵਿਖੇ ਤਾਇਨਾਤ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਡਾ. ਥਿੰਦ 2005 ਬੈਚ ਦੇ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਦੇ ਅਲਾਈਡ ਅਫਸਰ ਨੇ ਆਪਣੇ ਵਿਭਾਗ ਤੋਂ ਆਈਏਐਸ ਅਧਿਕਾਰੀਆਂ ਦੇ ਨਿਕਲਣ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਉਹ ਖੁਰਾਕ ਵਿਭਾਗ ਦੀ ਤੀਸਰੇ ਅਧਿਕਾਰੀ ਹਨ, ਜਿਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਰਾਸ਼ਟਰੀ ਸੇਵਾ ਲਈ ਤਰੱਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾੰ ਕਰਨੇਸ਼ ਸ਼ਰਮਾ ਅਤੇ ਡਾ: ਭੁਪਿੰਦਰ ਪਾਲ ਸਿੰਘ ਦੋਵੇਂ 2015 ਅਤੇ 2016 ਵਿੱਚ ਆਈ.ਏ.ਐਸ. ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਕ੍ਰਮਵਾਰ ਡਿਪਟੀ ਡਾਇਰੈਕਟਰ ਫੀਲਡ ਅਤੇ ਵਧੀਕ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ।
ਇਸ ਵੇਲੇ ਡਾ. ਥਿੰਦ ਯੂਜੀਸੀ ਰਿਸਰਚ ਫੈਲੋਸ਼ਿਪ ਸਕੀਮ ਅਧੀਨ ਪੰਜਾਬ ਯੂਨੀਵਰਸਿਟੀ ਤੋਂ ਹਿਸਟਰੀ ਵਿੱਚ ਡਾਕਟਰੇਟ ਕਰ ਰਹੇ ਹਨ, ਉਨ੍ਹਾਂ ਕੋਲ ਸੰਯੁਕਤ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਦਾ ਚਾਰਜ ਹੈ।