ਅੱਜ ਤੋਂ 6 ਸਾਲ ਪਹਿਲਾਂ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਐਲਾਨ ਕੀਤਾ ਕਿ ਅੱਜ ਰਾਤ 12 ਵਜੇ ਤੋਂ 500 ਤੇ 1000 ਦੇ ਨੋਟ ਪੂਰੀ ਤਰ੍ਹਾਂ ਬੰਦ ਹੋ ਜਾਣਗੇ, ਜਿਸ ਮਗਰੋਂ 500 ਅਤੇ 1000 ਰੁਪਏ ਦੇ 15.52 ਲੱਖ ਕਰੋੜ ਰੁਪਏ ਅਰਥਵਿਵਸਥਾ ਤੋਂ ਬਾਹਰ ਹੋ ਗਏ ਸਨ।
ਫਿਰ ਨਵੇਂ 500 ਦੇ ਨਵੇਂ ਅਤੇ 2000 ਰੁਪਏ ਦੇ ਵੱਡੇ ਨੋਟਾਂ ਦੀ ਐਂਟਰੀ ਹੋਈ। ਇਨ੍ਹਾਂ ‘ਚੋਂ 500 ਦੇ ਨੋਟ ਬਾਜ਼ਾਰ ‘ਚ ਹਨ ਪਰ 2000 ਦੇ ਨੋਟ ਗਾਇਬ ਹੋ ਗਏ ਹਨ। ਸਾਲ 2017-18 ਦੌਰਾਨ ਦੇਸ਼ ਵਿੱਚ ਸਭ ਤੋਂ ਵੱਧ 2000 ਦੇ ਨੋਟ ਚੱਲ ਰਹੇ ਸਨ। ਉਦੋਂ ਬਾਜ਼ਾਰ ਵਿਚ 2000 ਦੇ 33,630 ਲੱਖ ਨੋਟ ਸਨ, ਜਿਨ੍ਹਾਂ ਦੀ ਗਿਣਤੀ ਸਾਲ ਦਰ ਸਾਲ ਘਟਦੀ ਗਈ। ਆਖਿਰ ਇਹ ਨੋਟ ਗਏ ਕਿੱਥੇ।
ਦਰਅਸਲ ਪਿਛਲੇ ਦੋ ਸਾਲਾਂ ਤੋਂ 2000 ਦੇ ਨੋਟ ਛਾਪੇ ਹੀ ਨਹੀਂ ਗਏ ਹਨ, ਇਸ ਦਾ ਕਾਰਨ ਨੋਟਬੰਦੀ ਵਿੱਚ ਹੀ ਲੁਕਿਆ ਹੈ। ਨੋਟਬੰਦੀ ਦਾ ਫੈਸਲਾ ਇਸ ਲਈ ਲਿਆ ਗਿਆ ਸੀ ਤਾਂਜੋ ਭ੍ਰਿਸ਼ਟਾਚਾਰ ਤੇ ਲਗਾਮ ਲੱਗੇਗੀ, ਕਿਉਂਕਿ ਜਿੰਨਾ ਵੱਡਾ ਨੋਟ ਹੁੰਦਾ ਹੈ ਉਨ੍ਹਾਂ ਹੀ ਨਕਲੀ ਨੋਟ ਛਾਪਣ ਵਾਲਿਆਂ ਨੂੰ ਆਸਾਨੀ ਹੁੰਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੇ ਫਿਰ ਕਰਾਈ ਬੱਲੇ-ਬੱਲੇ, ਫਗਵਾੜਾ ਦੇ ਕਰਨਲ ਦਾ ਪੁੱਤ ਬਣਿਆ ਮੇਅਰ
ਮਾਰਚ 2019 ਵਿੱਚ 329.10 ਕਰੋੜ ਦੀ ਕੀਮਤ ਵਾਲੇ 2000 ਦੇ ਨੋਟ ਛਾਪੇ ਗਏ। ਮਾਰਚ 2020 ਵਿੱਚ ਇਹ ਅੰਕੜਾ ਘੱਟ ਹੋ ਕੇ 273.98 ਕਰੋੜ ਰਹਿ ਗਿਆ ਅਤੇ 2021-22 ਵਿੱਚ ਇੱਕ ਵੀ 2000 ਦਾ ਗੁਲਾਬੀ ਨੋਟ ਛਾਪਿਆ ਨਹੀਂ ਗਿਆ। ਆਰਬੀਆਈ ਨੇ 2021 ਵਿੱਚ ਬੈਂਕਾਂ ਨੂੰ ਹਿਦਾਇਤਾਂ ਦੇ ਦਿੱਤੀਆਂ ਸਨ ਕਿ ਇਨ੍ਹਾਂ ਨੋਟਾਂ ਨੂੰ ਏਟੀਐੱਮ ਤੋਂ ਹਟਾ ਦਿੱਤਾ ਜਾਵੇ। ਜਿਸ ਤੋਂ ਬਾਅਦ ਪਹਿਲਾਂ ਇਹ ਏਟੀਐਮ ਤੋਂ ਅਤੇ ਫਿਰ ਬਾਅਦ ਵਿੱਚ ਬੈਕ ‘ਚੋਂ ਮਿਲਣਾ ਬੰਦ ਹੋ ਗਿਆ। ਕਾਰਨ ਫਿਰ ਉਹੀ ਹੈ ਭ੍ਰਿਸ਼ਟਾਚਾਰ ਦੀ ਰੋਕਥਾਮ ਕਰਨਾ, ਜਿਸ ਕਰਕੇ ਇਹ ਵੱਡੇ ਗੁਲਾਬੀ ਨੋਟ ਮਾਰਕੀਟ ਤੋਂ ਗਾਇਬ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: