ਕਹਿੰਦੇ ਹਨ ਕਿ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਹਨ। ਹੁਣ ਤਾਂ ਸਮਲਿੰਗੀ ਜੋੜੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਹ ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ, ਜਿਥੇ ਦੋ ਲੇਡੀਜ਼ ਡਾਕਟਰਾਂ ਨੇ ਆਪਣੀ ਪੂਰੀ ਜ਼ਿੰਦਗੀ ਇਕੱਠੇ ਬਿਤਾਉਣ ਦਾ ਫੈਸਲਾ ਕੀਤਾ ਹੈ।
ਦੋਵੇਂ ਲੇਡੀਜ਼ ਡਾਕਟਰਾਂ ਨੇ ਨਾਗਪੁਰ ਵਿੱਚ ਰਿੰਗ ਸੈਰੇਮਨੀ ਕੀਤੀ ਤੇ ਜੋੜੇ ਦੇ ਰੂਪ ਵਿੱਚ ਇੱਕ-ਦੂਜੇ ਨਾਲ ਵਿਆਹ ਕਰਵਾ ਕੇ ਪੂਰੀ ਜ਼ਿੰਦਗੀ ਇੱਕ-ਦੂਜੇ ਨਾਲ ਬਿਤਾਉਣ ਦਾ ਫੈਸਲਾ ਕੀਤਾ ਹੈ।
ਸਮਲਿੰਗੀ ਵਿਆਹ ਕਰਵਾਉਣ ਵਾਲੀਆਂ ਮਹਿਲਾ ਡਾਕਟਰਾਂ ਹਨ – ਪਰੋਮਿਤਾ ਮੁਖਰਜੀ ਅਤੇ ਸੁਰਭੀ ਮਿੱਤਰਾ। ਦੋਹਾਂ ਨੇ ਕਿਹਾ ਕਿ ਅਸੀਂ ਇਸ ਰਿਸ਼ਤੇ ਨੂੰ ‘ਜੀਵਨ ਭਰ ਦਾ ਵਾਅਦਾ’ ਕਹਿ ਸਕਦੇ ਹਾਂ। ਅਸੀਂ ਗੋਆ ਵਿੱਚ ਵਿਆਹ ਕਰਨ ਦਾ ਪਲਾਨ ਬਣਾ ਰਹੇ ਹਾਂ।
ਪਰੋਮਿਤਾ ਨੇ ਦੱਸਿਆ ਕਿ ”ਮੇਰੇ ਪਿਤਾ ਨੂੰ 2013 ਤੋਂ ਸੈਕਸ ਬਾਰੇ ਮੇਰੇ ਵਿਚਾਰਾਂ ਬਾਰੇ ਪਤਾ ਸੀ। ਹਾਲ ਹੀ ‘ਚ ਜਦੋਂ ਮੈਂ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਹ ਹੈਰਾਨ ਰਹਿ ਗਈ ਪਰ ਬਾਅਦ ‘ਚ ਉਹ ਮੰਨ ਗਈ, ਕਿਉਂਕਿ ਉਹ ਮੈਨੂੰ ਖੁਸ਼ ਦੇਖਣਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸੁਰਭੀ ਮਿੱਤਰਾ ਨੇ ਕਿਹਾ, ‘ਮੇਰੇ ਪਰਿਵਾਰ ਵਿੱਚ ਸੈਕਸ ਜਾਂ ਸਮਲਿੰਗੀ ਸਬੰਧਾਂ ਬਾਰੇ ਵਿਚਾਰਾਂ ਨੂੰ ਲੈ ਕੇ ਕਦੇ ਕੋਈ ਵਿਵਾਦ ਨਹੀਂ ਹੋਇਆ ਹੈ। ਅਸਲ ਵਿੱਚ ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਹ ਖੁਸ਼ ਸਨ। ਮੈਂ ਇੱਕ ਮਨੋ-ਚਿਕਿਤਸਕ ਹਾਂ ਅਤੇ ਬਹੁਤ ਸਾਰੇ ਲੋਕ ਮੇਰੇ ਰਿਸ਼ਤੇ ‘ਤੇ ਕਈ ਸਵਾਲ ਕਰਦੇ ਹਨ ਕਿ ਮੈਂ ਅਜਿਹਾ ਫੈਸਲਾ ਕਿਉਂ ਲਿਆ।