ਅੰਮ੍ਰਿਤਸਰ ਵਿੱਚ ਰਾਮਬਾਗ ਥਾਣੇ ਤੋਂ 100 ਮੀਟਰ ਦੂਰ ਬਾਈਕ ਖੜੋਹਣ ਦੇ ਮਕਸਦ ਨਾਲ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਇੱਕ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਤਿੰਨੋਂ ਇੱਕ ਹੀ ਬਾਈਕ ‘ਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਹਸਪਤਾਲ ਜਾ ਰਹੇ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ, ਤਾਂਕਿ ਦੋਸ਼ੀਆਂ ਦਾ ਸੁਰਾਗ਼ ਮਿਲ ਸਕੇ।
ਹਾਲ ਗੇਟ ਦੇ ਕੋਲ ਚਿਤਰਾ ਟਾਕੀ ਦੇ ਕਰੀਬ ਸਵੇਰੇ ਤਿੰਨ ਨੌਜਵਾਨ ਗੁਰੂ ਨਾਨਕ ਦੇਵ ਹਸਪਤਾਲ ਵੱਲੋਂ ਇੰਜੈਕਸ਼ਨ ਲਗਵਾਉਣ ਲਈ ਜਾ ਰਹੇ ਸਨ। ਪੁਲਿਸ ਕੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਨੇ ਰਸਤੇ ਵਿੱਚ ਉਨ੍ਹਾਂ ਦੀ ਬਾਈਕ ਰੋਕ ਲਈ ਤੇ ਉਨ੍ਹਾਂ ਤੋਂ ਬਾਈਕ ਖੋਹਣ ਲਈ ਹਮਲਾ ਕਰ ਦਿੱਤਾ। ਤੇਜ਼ਧਾਰਹਥਿਆਰਾਂ ਨਾਲ ਉਨ੍ਹਾਂ ਦੇ ਸਿਰ ‘ਤੇ ਹਮਲਾ ਕੀਤਾ ਗਿਆ।
ਹਮਲੇ ਵਿੱਚ ਕਾਠੀਆਂ ਵਾਲਾ ਬਾਜ਼ਾਰ ਨਿਵਾਸੀ ਰਿਸ਼ਭ ਤੇ ਬੰਬੇ ਵਾਲਾ ਖੂਹ ਨਿਵਾਸੀ ਜਗਦੀਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੀਕਸ਼ਿਤ ਨੂੰ ਮਾਮੂਲੀ ਸੱਟਾਂ ਆਈਆਂ। ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ ਇਸ ਲਈ ਪੁਲਿਸ ਦੀਕਸ਼ਿਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੀਕਸ਼ਿਤ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਿਸ਼ਭ ਨੂੰ ਗਲੀ ਤੇ ਕੁੱਤੇ ਨੇ ਵੱਢ ਲਿਆ ਸੀ। ਰਾਤ ਨੂੰ ਸਾਰੇ ਦੋਸਤ ਘਰ ਸੌਣ ਚਲੇ ਗਏ, ਪਰ ਸਵੇਰੇ ਤਿੰਨ ਵਜੇ ਰਿਸ਼ਭ ਦਾ ਦਰਦ ਵਧ ਗਿਆ। ਉਹ ਸਵੇਰੇ ਉਸ ਨੂੰ ਹਸਪਤਾਲ ਲਿਜਾ ਰਹੇ ਸਨ ਕਿ ਰਾਹ ਵਿੱਚ ਬਾਈਕ ਖੋਹਣ ਦੇ ਇਰਾਦੇ ਨਾਲ ਉਨ੍ਹਾਂ ਦੇ ਹਮਲਾ ਕਰ ਦਿੱਤਾ।