ਰੂਸ-ਯੂਕਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਵਿਚਾਲੇ ਹੁਣ ਤੱਕ ਬਹੁਤ ਸਾਰੀਆਂ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ। ਹੁਣ UAE ਯੂਕਰੇਨੀ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਯੂਏਈ ਦੇ ਵਿਦੇਸ਼ ਮਾਮਲਿਆਂ ਤੇ ਕੌਮਾਂਤਰੀ ਸਹਿਯੋਗ ਮੰਤਰਾਲੇ ਮੁਤਾਬਕ ਯੂਕਰੇਨ ਦੇ ਨਾਗਰਿਕਾਂ ਨੂੰ ਅਮੀਰਾਤ ਵਿਚ ਰਹਿਣ ਲਈ ਪਰਮਿਟ ਦਾ ਮੌਕਾ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਵਿਚ ਯੂਕਰੇਨ ਦੀ ਅੰਬੈਸੀ ਮੁਤਾਬਕ ਯੂਕਰੇਨੀ ਨਾਗਰਿਕ ਨੂੰ ਦੁਬਈ ਵਿਚ ਮੌਜੂਦ ਤਸਜੀਲ ਸੈਂਟਰ ਜ਼ਰੀਏ ਇੱਕ ਸਾਲ ਦੇ ਰੈਜ਼ੀਡੈਂਸੀ ਵੀਜ਼ੇ ਦਾ ਆਪਸ਼ਨ ਦਿੱਤਾ ਗਿਆ ਹੈ।
UAE ਸਰਕਾਰ ਅਨੁਸਾਰ 2018 ਵਿਚ ਪਾਸ ਇੱਕ ਪ੍ਰਸਤਾਵ ਦੇ ਆਧਾਰ ‘ਤੇ ਇਹ ਵੀਜ਼ੇ ਦਿੱਤੇ ਜਾਣਗੇ। ਇਸ ਵਿਚ ਕਿਹਾ ਗਿਆ ਹੈ ਕਿ ਸੰਕਟਗ੍ਰਸਤ ਦੇਸ਼ ਤੇ ਯੁੱਧ ਖੇਤਰ ਇੱਕ ਸਾਲ ਦੇ ਪਰਮਿਟ ਦੇ ਅੰਦਰ ਹੈ ਜਦੋਂ ਤੱਕ ਉਹ ਦੇਸ਼ ਪਰਤਣ ਲਈ ਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਉਨ੍ਹਾਂ ਦੇ ਰਹਿਣ ਦੀ ਸਥਿਤੀ ‘ਚ ਸੁਧਾਰ ਕਰਨ ਲਈ ਸੰਯੁਕਤ ਅਰਬ ਅਮੀਰਾਤ ਪ੍ਰਤੀਬੰਧ ਹੈ।
ਇੱਕ ਸਾਲ ਦੇ ਰੈਜ਼ੀਡੈਂਸੀ ਪਰਮਿਟ ਨੂੰ ਅੱਗੇ ਵਧਾਉਣ ਲਈ ਕੁਝ ਦਸਤਾਵੇਜ਼ ਲਗਾਉਣੇ ਹੋਣਗੇ। ਨਾਲ ਹੀ 3,000 ਰੁਪਏ ਦੀ ਫੀਸ ਵੀ ਚੁਕਾਉਣੀ ਹੋਵੇਗੀ। ਗੌਰਤਲਬ ਹੈ ਕਿ ਯੂਏਈ ਹੁਣ ਤੱਕ ਯੂਕਰੇਨ ਨੂੰ 30 ਲੱਖ ਮੀਟਰਕ ਟਨ ਦੀ ਸਹਾਇਤਾ ਸਮੱਗਰੀ ਵੀ ਦੇ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : CM ਮਾਨ ਅੱਜ ਕਰਨਗੇ SKM ਦੇ ਕਿਸਾਨ ਆਗੂਆਂ ਨਾਲ ਮੀਟਿੰਗ, ਝੋਨੇ ਦੀ ਬਿਜਾਈ ਨੂੰ ਲੈ ਕੇ ਹੋਵੇਗੀ ਚਰਚਾ
ਯੂਕਰੇਨੀ ਅਰਬਪਤੀ ਰਿਨਾਤ ਅਖਮਿਤੋਵ ਨੇ ਰੂਸੀ ਹਮਲਿਆਂ ਨਾਲ ਤਬਾਹ ਹੋਏ ਮਾਰੀਉਪੋਲ ਸ਼ਹਿਰ ਦੇ ਦੁਬਾਰਾ ਨਿਰਮਾਣ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਸਟੀਲ ਕਿੰਗ ਵਜੋਂ ਮਸ਼ਹੂਰ ਰਿਨਾਤ ਨੇ ਕਿਹਾ ਹੈ ਕਿ ਯੂਕਰੇਨ ਦੇ ਬਹਾਦੁਰ ਸੈਨਿਕ ਜਲਦ ਹੀ ਰੂਸੀ ਸੈਨਿਕਾਂ ਨੂੰ ਖਦੇੜ ਦੇਣਗੇ ਤੇ ਯੂਕਰੇਨ ਫਿਰ ਖੁਸ਼ਹਾਲ ਹੋਵੇਗਾ।