ਯੂ. ਕੇ. ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅੱਜ ਯੂਕਰੇਨੀ ਨਾਗਰਿਕਾਂ ਲਈ ਪਰਿਵਾਰ ਵੀਜ਼ਾ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦਾ ਐਲਾਨ ਸਰਕਾਰ ਨੇ ਪਹਿਲਾਂ ਹੀ ਕੀਤਾ ਸੀ। ਇਸ ਯੋਜਨਾ ਤਹਿਤ ਯੂਕਰੇਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਤੇ ਬ੍ਰਿਟੇਨ ਵਿਚ ਵਸੇ ਯੂਕਰੇਨੀ ਨਾਗਰਿਕ ਰੂਸ ਨਾਲ ਸੰਘਰਸ਼ ਪ੍ਰਭਾਵਿਤ ਆਪਣੇ ਯੂਕਰੇਨੀ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਵੀਜ਼ਾ ਫੀਸ ਦੇ ਬ੍ਰਿਟੇਨ ਸੱਦ ਸਕਦੇ ਹਨ।
ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਸਥਿਤ ਪੂਰਬੀ ਪੋਲੈਂਡ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯੁੱਧ ਪ੍ਰਭਾਵਿਤ ਦੇਸ਼ ਨਾਲ ਗੁਆਂਢੀ ਮੁਲਕਾਂ ਵਿਚ ਭੱਜਣ ਵਾਲੇ ਯੂਕਰੇਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਦੇ ਵਿਸਤਾਰ ਦਾ ਐਲਾਨ ਕੀਤਾ।
ਪਰਿਵਾਰ ਵੀਜ਼ਾ ਯੋਜਨਾ ਤਹਿਤ ਬ੍ਰਿਟੇਨ ਵਿਚ ਰਹਿ ਰਹੇ ਯੂਕਰੇਨੀ ਮੂਲ ਦੇ ਨਾਗਰਿਕਾਂ ਤੇ ਸਥਾਈ ਨਿਵਾਸ ਪਰਮਿਟ ਧਾਰਕਾਂ ਦੇ ਯੂਕਰੇਨੀ ਰਿਸ਼ਤੇਦਾਰਾਂ ਨੂੰ ਮੁਫਤ ਵਿਚ ਵੀਜ਼ਾ ਦਿੱਤਾ ਜਾਵੇਗਾ। ਪੋਲੈਂਡ ਯਾਤਰਾ ਤੋਂ ਪਹਿਲਾਂ ਪਟੇਲ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਇਸ ਸੰਵੇਦਨਸ਼ੀਲ ਸਮੇਂ ਵਿਚ ਆਜ਼ਾਦੀ ਨਾਲ ਲੜ ਰਹੇ ਯੂਕਰੇਨੀ ਨਾਗਰਿਕਾਂ ਦੀ ਮਦਦ ਕਰਨ ਦੀ ਦਿਸ਼ਾ ਵਿਚ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਮੈਂ ਯੂਕਰੇਨੀ ਸਰਕਾਰ ਤੇ ਗੁਆਂਢੀ ਦੇਸ਼ਾਂ ਨਾਲ ਚਰਚਾ ਦੇ ਬਾਅਦ ਯੂਕਰੇਨੀ ਪਰਿਵਾਰ ਲਈ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ ਤੇ ਮੈਨੂੰ ਮਾਣ ਹੈ ਕਿ ਮੈਂ ਇਸ ਨੂੰ ਕੁਝ ਹੀ ਦਿਨਾਂ ਵਿਚ ਲਾਂਚ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਯੂਕਰੇਨੀ ਨਾਗਰਿਕਾਂ ਨੂੰ ਜਲਦ ਸੁਰੱਖਿਅਤ ਤੌਰ ‘ਤੇ ਮੁਫਤ ਵਿਚ ਬ੍ਰਿਟੇਨ ਆਉਣ ਦਾ ਮੌਕਾ ਮਿਲੇਗਾ, ਜਿਸ ਦੇ ਪਰਿਵਾਰਕ ਮੈਂਬਰ ਬ੍ਰਿਟੇਨ ਵਿਚ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਰੂਸੀ ਮੀਡੀਆ ਦਾ ਵੱਡਾ ਦਾਅਵਾ ‘ਯੂਕਰੇਨ ਛੱਡ ਚੁੱਕੇ ਨੇ ਰਾਸ਼ਟਰਪਤੀ ਜੇਲੇਂਸਕੀ, ਪਹੁੰਚੇ ਪੋਲੈਂਡ’
ਪ੍ਰੀਤੀ ਪਟੇਲ ਨੇ ਕਿਹਾ ਕਿ ਬ੍ਰਿਟੇਨ ਯੂਕਰੇਨੀ ਨਾਗਰਿਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਉਨ੍ਹਾਂ ਨੂੰ ਹਰ ਸਹਾਇਤਾ ਦੇਣ ਲਈ ਵਚਨਬੱਧ ਹੈ। ਪਰਿਵਾਰ ਵੀਜ਼ਾ ਯੋਜਨਾ ਵਿਚ ਪਹਿਲਾਂ ਸਿਰਫ ਜੀਵਨ ਸਾਥੀਤੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਇਸਦਾ ਵਿਸਤਾਰ ਕਰਕੇ ਮਾਤਾ-ਪਿਤਾ, ਦਾਦਾ-ਦਾਦੀ ਤੇ ਭੈਣ-ਭਰਾਵਾਂ ਲਈ ਵੀ ਕਰ ਦਿੱਤਾ ਗਿਆ ਹੈ।